Jasprit Bumrah

IPL 2025: ਮੁੰਬਈ ਇੰਡੀਅਨਜ਼ ਲਈ ਖੁਸ਼ਖਬਰੀ, ਅਕੈਡਮੀ ‘ਚ ਅਭਿਆਸ ਕਰਦੇ ਦਿਖੇ ਜਸਪ੍ਰੀਤ ਬੁਮਰਾਹ

ਚੰਡੀਗੜ੍ਹ, 31 ਮਾਰਚ 2025: ਅੱਜ ਆਈ.ਪੀ.ਐੱਲ 2025 (IPL 2025) ‘ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਮੈਚ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (Mumbai Indians) ਨੂੰ ਖੁਸ਼ਖਬਰੀ ਮਿਲੀ ਹੈ। ਮੁੰਬਈ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਨੈਸ਼ਨਲ ਕ੍ਰਿਕਟ ਅਕੈਡਮੀ (NCA) ‘ਚ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਜਸਪ੍ਰੀਤ ਬੁਮਰਾਹ ਸੱਟ ਤੋਂ ਉੱਭਰ ਰਹੇ ਹਨ, ਪਰ ਅਜੇ ਤੱਕ ਮੈਦਾਨ ‘ਤੇ ਵਾਪਸ ਨਹੀਂ ਆ ਸਕਿਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਬੁਮਰਾਹ ਨੈੱਟ ‘ਤੇ ਗੇਂਦਬਾਜ਼ੀ ਕਰਦੇ ਦਿਖਾਈ ਦੇ ਰਹੇ ਹਨ।

ਜਸਪ੍ਰੀਤ ਬੁਮਰਾਹ (Jasprit Bumrah) ਜਨਵਰੀ 2025 ਤੋਂ ਬਾਅਦ ਕੋਈ ਵੀ ਮੁਕਾਬਲੇ ਵਾਲਾ ਮੈਚ ਨਹੀਂ ਖੇਡ ਸਕਿਆ ਹੈ। ਜਸਪ੍ਰੀਤ ਨੇ ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੇ ਪੰਜਵੇਂ ਅਤੇ ਆਖਰੀ ਮੈਚ ‘ਚ ਖੇਡਿਆ ਸੀ। ਹਾਲਾਂਕਿ, ਉਨ੍ਹਾਂ ਨੇ ਸਿਰਫ਼ ਪਹਿਲੀ ਪਾਰੀ ‘ਚ ਹੀ ਗੇਂਦਬਾਜ਼ੀ ਕੀਤੀ ਅਤੇ ਉਸ ਤੋਂ ਬਾਅਦ ਉਹ ਅੱਗੇ ਨਹੀਂ ਖੇਡ ਸਕੇ ਸਨ।

ਬੁਮਰਾਹ ਨੂੰ ਸ਼ੁਰੂ ‘ਚ ਚੈਂਪੀਅਨਜ਼ ਟਰਾਫੀ ਲਈ ਵੀ ਚੁਣਿਆ ਗਿਆ ਸੀ ਪਰ ਬਾਅਦ ‘ਚ ਹਰਸ਼ਿਤ ਰਾਣਾ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ। ਜਸਪ੍ਰੀਤ ਬੁਮਰਾਹ ਅਜੇ ਤੱਕ ਆਈਪੀਐਲ ਦੇ 18ਵੇਂ ਸੀਜ਼ਨ ਲਈ ਮੁੰਬਈ ਟੀਮ ਨਾਲ ਜੁੜਿਆ ਨਹੀਂ ਹੈ, ਪਰ ਗੇਂਦਬਾਜ਼ੀ ਸ਼ੁਰੂ ਕਰਨ ਤੋਂ ਬਾਅਦ, ਉਮੀਦ ਹੈ ਕਿ ਉਹ ਛੇਤੀ ਹੀ ਮੈਦਾਨ ‘ਤੇ ਵਾਪਸੀ ਕਰ ਸਕਦਾ ਹੈ। ਜੇਕਰ ਜਸਪ੍ਰੀਤ ਬੁਮਰਾਹ ਦੀ ਮੁੰਬਈ ਇੰਡੀਅਨਜ਼ ‘ਚ ਵਾਪਸੀ ਹੰਦੀ ਹੈ ਤਾਂ ਟੀਮ ਨੂੰ ਬਹੁਤ ਮਜਬੂਤੀ ਮਿਲੇਗੀ | ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਆਈ.ਪੀ.ਐੱਲ 2025 (IPL 2025) ‘ਚ ਹੁਣ ਤੱਕ ਕੋਈ ਮੈਚ ਨਹੀਂ ਜਿੱਤ ਸਕੀ |

Read More: MI ਬਨਾਮ KKR: ਮੁੰਬਈ ਇੰਡੀਅਨਜ਼ ਨੂੰ ਪਹਿਲੀ ਜਿੱਤ ਦੀ ਤਲਾਸ਼, ਅੱਜ ਕੋਲਕਾਤਾ ਨਾਲ ਭਿੜੇਗੀ ਟੀਮ

Scroll to Top