ਚੰਡੀਗੜ੍ਹ, 2 ਦਸੰਬਰ 2023: ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ (Amritsar airport) ਵਿਖੇ ਕਸਟਮ ਏਆਈਯੂ ਸਟਾਫ਼ ਨੇ 1 ਦਸੰਬਰ ਦੀ ਸਵੇਰ ਨੂੰ ਏਅਰ ਇੰਡੀਆ ਆਈਐਕਸ 138 ਦੁਆਰਾ ਸ਼ਾਰਜਾਹ ਤੋਂ ਆ ਰਹੇ ਇੱਕ ਯਾਤਰੀ ਨੂੰ ਰੋਕਿਆ। ਤਲਾਸ਼ੀ ਲੈਣ ‘ਤੇ ਯਾਤਰੀ ਕੋਲ ਤਿੰਨ ਅੰਡਾਕਾਰ ਆਕਾਰ ਦੇ ਕੈਪਸੂਲ ਲੁਕਾਏ ਹੋਏ ਪਾਏ ਗਏ। ਸੋਨੇ ਦਾ ਕੁੱਲ ਵਜ਼ਨ 652.8 ਗ੍ਰਾਮ ਸੀ ਅਤੇ ਸੋਨੇ ਦੀ ਕੀਮਤ 41 ਲੱਖ ਦੱਸੀ ਜਾ ਰਹੀ ਹੈ। ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਸੀ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
ਜਨਵਰੀ 19, 2025 8:42 ਬਾਃ ਦੁਃ