ਚੰਡੀਗੜ੍ਹ, 30 ਨਵੰਬਰ 2023: ਦਿੱਲੀ ਸਰਾਫਾ ਬਾਜ਼ਾਰ ‘ਚ ਵੀਰਵਾਰ ਨੂੰ ਸੋਨਾ (Gold) 300 ਰੁਪਏ ਡਿੱਗ ਕੇ 63,200 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 63,500 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।ਹਾਲਾਂਕਿ ਇਸ ਦੌਰਾਨ ਚਾਂਦੀ 200 ਰੁਪਏ ਚੜ੍ਹ ਕੇ 63,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। HDFC ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨੇ (24 ਕੈਰੇਟ) ਦੀ ਸਪਾਟ ਕੀਮਤ 300 ਰੁਪਏ ਡਿੱਗ ਕੇ 63200 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ।
ਵਿਸ਼ਵ ਬਾਜ਼ਾਰ ‘ਚ ਸੋਨਾ (Gold) ਅਤੇ ਚਾਂਦੀ ਦੀਆਂ ਕੀਮਤਾਂ ਕ੍ਰਮਵਾਰ 2,040 ਡਾਲਰ ਪ੍ਰਤੀ ਔਂਸ ਅਤੇ ਚਾਂਦੀ 24.96 ਡਾਲਰ ਪ੍ਰਤੀ ਔਂਸ ‘ਤੇ ਲਗਭਗ ਸਥਿਰ ਰਹੀ। ਗਾਂਧੀ ਨੇ ਕਿਹਾ ਕਿ ਯੂਐਸ ਦੇ ਮੈਕਰੋ-ਆਰਥਿਕ ਅੰਕੜਿਆਂ ਵਿੱਚ ਸੁਧਾਰ ਅਤੇ ਡਾਲਰ ਦੇ ਬਹੁ-ਮਹੀਨੇ ਦੇ ਹੇਠਲੇ ਪੱਧਰ ਤੋਂ ਉਭਰਨ ਤੋਂ ਬਾਅਦ ਵਪਾਰੀਆਂ ਦੁਆਰਾ ਮੁਨਾਫਾ ਬੁਕਿੰਗ ਕਾਰਨ ਕਾਮੈਕਸ ‘ਤੇ ਸੋਨਾ ਛੇ ਮਹੀਨਿਆਂ ਦੇ ਉੱਚ ਪੱਧਰ ਤੋਂ ਹੇਠਾਂ ਆ ਗਿਆ।