ਦਿੱਲੀ, 03 ਜੂਨ 2025: Gold Silver Price: ਰੁਪਏ ਦੇ ਕਮਜ਼ੋਰ ਹੋਣ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 70 ਰੁਪਏ ਵਧ ਕੇ 99,000 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਸਦੀ ਪੁਸ਼ਟੀ ਕੀਤੀ ਹੈ। 99.9 ਪ੍ਰਤੀਸ਼ਤ ਸ਼ੁੱਧਤਾ ਵਾਲੀ ਪੀਲੀ ਧਾਤੂ ਸੋਮਵਾਰ ਨੂੰ 330 ਰੁਪਏ ਵਧ ਕੇ 98,930 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ।
ਇਸ ਦੇ ਨਾਲ ਹੀ 99.5 ਪ੍ਰਤੀਸ਼ਤ ਸ਼ੁੱਧਤਾ ਵਾਲੀ ਕੀਮਤੀ ਧਾਤ 200 ਰੁਪਏ ਵਧ ਕੇ 98,600 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਚਾਂਦੀ ਦੀ ਕੀਮਤ (Gold Silver Price) ਮੰਗਲਵਾਰ ਨੂੰ 100 ਰੁਪਏ ਵਧ ਕੇ 1,00,200 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਅਮਰੀਕੀ ਮੁਦਰਾ ‘ਚ ਮਜ਼ਬੂਤੀ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਰੁਪਏ ‘ਚ ਗਿਰਾਵਟ ਆਈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਡਿੱਗ ਕੇ 85.60 (ਅਸਥਾਈ) ‘ਤੇ ਬੰਦ ਹੋਇਆ।
ਇਸ ਦੌਰਾਨ ਵਿਸ਼ਵ ਬਾਜ਼ਾਰਾਂ ‘ਚ ਸਪਾਟ ਸੋਨਾ 25.22 ਡਾਲਰ ਪ੍ਰਤੀ ਔਂਸ ਜਾਂ 0.75 ਪ੍ਰਤੀਸ਼ਤ ਡਿੱਗ ਕੇ 3,356.41 ਡਾਲਰ ਪ੍ਰਤੀ ਔਂਸ ਹੋ ਗਿਆ। ਜੇਐਮ ਫਾਈਨੈਂਸ਼ੀਅਲ ਸਰਵਿਸਿਜ਼ ਵਿਖੇ ਈਬੀਜੀ ਦੇ ਵਾਈਸ ਪ੍ਰੈਜ਼ੀਡੈਂਟ, ਕਮੋਡਿਟੀ ਐਂਡ ਕਰੰਸੀ ਰਿਸਰਚ, ਪ੍ਰਣਵ ਮੀਰ ਨੇ ਕਿਹਾ ਕਿ ਮੁਨਾਫਾ ਵਸੂਲੀ ਕਾਰਨ ਸੋਨੇ ਦੀਆਂ ਕੀਮਤਾਂ ਡਿੱਗ ਰਹੀਆਂ ਹਨ।
Read More: Gold Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ