Gold and Silver

Gold and Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਨਵੀਆਂ ਕੀਮਤਾਂ

ਚੰਡੀਗੜ੍ਹ, 25 ਜੁਲਾਈ 2024: ਕੇਂਦਰੀ ਬਜਟ ‘ਚ ਸੋਨੇ ਅਤੇ ਚਾਂਦੀ (Gold and Silver) ‘ਤੇ ਕਸਟਮ ਡਿਊਟੀ (ਇੰਪੋਰਟ ਟੈਕਸ) ‘ਚ ਕਟੌਤੀ ਤੋਂ ਬਾਅਦ ਸੋਨਾ ਤੇ ਚਾਂਦੀ ਸਸਤਾ ਹੋ ਗਿਆ ਹੈ | ਕੇਂਦਰੀ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਜਿਸ ਕਾਰਨ ਕੀਮਤਾਂ ‘ਚ ਗਿਰਾਵਟ ਆਈ ਹੈ।

ਅੱਜ 25 ਜੁਲਾਈ ਨੂੰ ਸੋਨਾ 974 ਰੁਪਏ ਡਿੱਗ ਕੇ 68,177 ਰੁਪਏ ‘ਤੇ ਆ ਗਿਆ ਹੈ। 23 ਜੁਲਾਈ ਨੂੰ ਇਹ 3,616 ਰੁਪਏ ਅਤੇ 24 ਜੁਲਾਈ ਨੂੰ 451 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅੱਜ ਚਾਂਦੀ 3,061 ਰੁਪਏ ਡਿੱਗ ਕੇ 81,801 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।

Scroll to Top