July 5, 2024 12:32 am
Gold

Gold and Silver Price: ਵਿਆਹਾਂ ਦਾ ਸੀਜ਼ਨ ਆਉਂਦੇ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਚੰਡੀਗੜ੍ਹ, 28 ਨਵੰਬਰ 2023: ਭਾਰਤ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ‘ਚ ਲੋਕ ਵੱਡੇ ਪੱਧਰ ‘ਤੇ ਸੋਨਾ (Gold) ਤੇ ਚਾਂਦੀ ਖਰੀਦ ਰਹੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਸਰਾਫਾ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਸੋਨਾ ਅੱਜ ਯਾਨੀ ਮੰਗਲਵਾਰ (28 ਨਵੰਬਰ) ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ 458 ਰੁਪਏ ਮਹਿੰਗਾ ਹੋ ਗਿਆ ਹੈ ਅਤੇ 61,895 ਰੁਪਏ ‘ਚ ਵਿਕ ਰਿਹਾ ਹੈ। ਇਸ ਤੋਂ ਪਹਿਲਾਂ ਇਸ ਸਾਲ 4 ਮਈ ਨੂੰ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਸੀ। ਉਦੋਂ ਇਸ ਦੀ ਕੀਮਤ 61,646 ਰੁਪਏ ਪ੍ਰਤੀ 10 ਗ੍ਰਾਮ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਅਗਲੇ ਇੱਕ ਸਾਲ ਵਿੱਚ ਇਹ ਸੋਨਾ (Gold) 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਮਹੀਨੇ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। 1 ਨਵੰਬਰ ਨੂੰ ਸੋਨੇ ਦੀ ਕੀਮਤ 60,896 ਰੁਪਏ ਸੀ, ਜੋ ਹੁਣ 61,895 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ। ਇਸ ਮਹੀਨੇ ਹੁਣ ਤੱਕ ਚਾਂਦੀ ਦੀ ਕੀਮਤ ‘ਚ 4,168 ਰੁਪਏ ਦਾ ਵਾਧਾ ਹੋਇਆ ਹੈ। ਨਵੰਬਰ ਦੇ ਪਹਿਲੇ ਦਿਨ ਇਹ 70,825 ਰੁਪਏ ‘ਤੇ ਸੀ, ਜੋ ਹੁਣ 74,993 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ ਹੈ।