PR Sreejesh

ਗੋਲਕੀਪਰ ਪੀਆਰ ਸ੍ਰੀਜੇਸ਼ ਬਣੇ ਜੂਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ

ਚੰਡੀਗੜ੍ਹ ,09 ਅਗਸਤ 2024: ਭਾਰਤੀ ਹਾਕੀ ਟੀਮ ਦੀ ਕੰਧ ਵਜੋਂ ਜਾਣੇ ਜਾਂਦੇ ਗੋਲਕੀਪਰ ਪੀਆਰ ਸ੍ਰੀਜੇਸ਼ (PR Sreejesh) ਨੇ ਪੈਰਿਸ ਓਲੰਪਿਕ 2024 ‘ਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਨੂੰ ਸੰਨਿਆਸ ਲੈ ਲਿਆ ਸੀ। ਹਾਲਾਂਕਿ ਸ੍ਰੀਜੇਸ਼ ਫਿਰ ਵੀ ਟੀਮ ਨਾਲ ਜੁੜੇ ਰਹਿਣਗੇ। ਹਾਕੀ ਇੰਡੀਆ ਨੇ ਹੁਣ ਪੀਆਰ ਸ੍ਰੀਜੇਸ਼ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਸ੍ਰੀਜੇਸ਼ ਨੂੰ ਜੂਨੀਅਰ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਹੁਣ ਨੌਜਵਾਨ ਟੀਮ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੇਗਾ।

Scroll to Top