July 8, 2024 12:55 am
Lakhpati Didi

ਹਰਿਆਣਾ ‘ਚ 3 ਲੱਖ ਲੱਖਪਤੀ ਦੀਦੀ ਬਣਾਉਣ ਦਾ ਟੀਚਾ, 5000 ਬੀਬੀਆਂ ਨੂੰ ਡਰੋਨ ਦੀ ਸਿਖਲਾਈ ਦਿੱਤੀ ਜਾਵੇਗੀ: CM ਮਨੋਹਰ ਲਾਲ

ਚੰਡੀਗੜ੍ਹ, 6 ਮਾਰਚ 2024: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 3 ਕਰੋੜ ਬੀਬੀਆਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿੰਡ-ਪਿੰਡ ਵਿਚ ਜਦੋਂ ਲੱਖਪਤੀ ਦੀਦੀ (Lakhpati Didi) ਬਣੇਗੀ ਤਾਂ ਪਿੰਡ ਦੀ ਤਸਵੀਰ ਅਤੇ ਤਕਦੀਰ ਬਦਲ ਜਾਵੇਗੀ। ਬਣਾਉਣ ਦੀ ਸੁਰੱਖਿਆ ਅਤੇ ਮਜਬੂਤੀਕਰਨ ਮੋਦੀ ਦੀ ਗਾਰੰਟੀ ਹੈ।

ਅੱਜ ਜ਼ਿਲ੍ਹਾ ਕਰਨਾਲ ਵਿਚ ਕੌਮਾਂਤਰੀ ਬੀਬੀਆਂ ਦੇ ਦਿਹਾੜੇ ਮੌਕੇ ਵਿਚ ਪ੍ਰਬੰਧਿਤ ਲੱਖਪਤੀ ਦੀਦੀ (Lakhpati Didi) ਮਹਾਂ ਸੰਮਲੇਨ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ ਨਰੇਂਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ 1 ਕਰੋੜ ਬੀਬੀਆਂ ਨੂੰ ਲੱਖਪਤੀ ਦੀਦੀ ਬਣਾਉਣ ਵਿਚ ਸਫਲ ਹੋ ਚੁੱਕੇ ਹਨ। ਇੰਨ੍ਹਾਂ ਹੀ ਨਹੀਂ, ਮੁਦਰਾ ਯੋਜਨਾ ਤਹਿਤ ਬਿਨ੍ਹਾਂ ਗਾਰੰਟੀ ਦੇ ਕਰਜਾ ਲੈ ਕੇ ਸਵੈ ਰੁਜਗਾਰ ਸਥਾਪਿਤ ਕਰਨ ਵਿਚ ਵੀ ਬੀਬੀਆਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਨਮੋ ਡਰੋਨ ਦੀਦੀ ਯੋਜਨਾ ਤਹਿਤ ਵੀ ਬੀਬੀਆਂ ਨੂੰ ਡਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਡਰੋਨ ਵੀ ਦਿੱਤੇ ਜਾਣਗੇ। ਇਸ ਦੀ ਵਰਤੋ ਖੇਤੀਬਾੜੀ ਖੇਤਰ ਵਿਚ ਹੋਵੇਗੀ ਜਿਸ ਨਾਲ ਨਾ ਸਿਰਫ ਖੇਤੀਬਾੜੀ ਆਧੁਨਿਕ ਹੋਵੇਗੀ ਤਾਂ ਉੱਥੇ ਭੈਣਾਂ ਨੂੰ ਵੱਧ ਆਮਦਨ ਵੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਚਲਾਈ, ਜਿਸ ਤੋਂ ਲੱਖਾਂ ਬੇਟੀਆਂ ਦਾ ਜੀਵਨ ਅਸੀਂ ਬਚਾਇਆ ਹੈ। ਮਹਿਲਾਵਾਂ ਦੇ ਲਈ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਵਿਕਸਿਤ ਭਾਰਤ ਬਣਾਉਣ ਲਈ ਭਾਰੀ ਸ਼ਕਤੀ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਜਰੂਰੀ ਹਨ ਅਤੇ ਇਸ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਰਾਜ ਪੱਧਰੀ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖੁਸ਼ਕਿਸਮਤੀ ਵਾਲਾ ਹੈ, ਜਦੋਂ ਦੇਸ਼ ਦੀ ਅੱਧੀ ਆਬਾਦੀ ਮਤਲਬ ਬੀਬੀਆਂ ਦੀ ਭਲਾਈ ਤਹਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਸ ਤਰ੍ਹਾ ਦੀ ਯੋਜਨਾਵਾਂ ਬਣਾਈਆਂ ਹਨ, ਅਜਿਹਾ ਵਿਚਾਰ ਕਦੀ ਕਿਸੇ ਦੇ ਮਨ ਵਿਚ ਨਹੀਂ ਆਇਆ ਸੀ ਅਤੇ ਅੱਜ ਲੱਖਪਤੀ ਦੀਦੀ ਮਹਾਂਸੰਮਲੇਨ ਵਜੋਂ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਆਪਣੇ ਆਪ ਵਿਚ ਅਨੋਖਾ ਪ੍ਰੋਗਰਾਮ ਹੈ। ਉਨ੍ਹਾਂ ਨੇ ਲੱਖਪਤੀ ਦੀਦੀ (Lakhpati Didi) ਯੋਜਨਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

ਮਨੋਹਰ ਲਾਲ ਨੇ ਕਿਹਾ ਕਿ ਅੱਜ ਹਰਿਆਣਾ ਵਿਚ 132 ਸਥਾਨਾਂ ‘ਤੇ ਇਹ ਪ੍ਰੋਗ੍ਰਾਮ ਉਲੀਕੇ ਗਏ ਹਨ ਅਤੇ ਪ੍ਰਧਾਨ ਮੰਤਰੀ ਦੇ ਲੱਖਪਤੀ ਦੀਦੀ (Lakhpati Didi)  ਬਣਾਉਣ ਦੇ ਟੀਚੇ ਵਿਚ ਹਰਿਆਣਾ ਵੱਲੋਂ ਵੀ ਸਹਿਭਾਗਤਾ ਕੀਤੀ ਜਾਵੇਗੀ। ਹਰਿਆਣਾ ਵਿਚ 3 ਲੱਖ ਭੈਣਾਂ ਨੂੰ ਲੱਖਪਤੀ ਦੀਦੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਰਾਜ ਵਿਚ 5000 ਭੈਣਾਂ ਨੁੰ ਡਰੋਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿਚ 500 ਸਵੈ ਸਹਾਇਤਾ ਸਮੂਹਾਂ ਨੂੰ ਚੋਣ ਕੀਤਾ ਗਿਆ ਹੈ ਅਤੇ ਹਰ ਗਰੁੱਪ ਵਿਚ 10 ਬੀਬੀਆਂ ਨੂੰ ਡਰੋਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਪ੍ਰੋਗ੍ਰਾਮ ਤਹਿਤ 102 ਭੈਣਾਂ ਨੂੰ ਡਰੋਨ ਦੀ ਟ੍ਰੇਨਿੰਗ ਪ੍ਰਦਾਨ ਕਰ ਕੇ ਵੱਖ-ਵੱਖ ਵਿਭਾਗਾਂ ਵਿਚ ਕੰਮ ਵੀ ਦਵਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਮਾਤਰਸ਼ਕਤੀ ਜਦੋਂ ਲੱਖਪਤੀ ਦੀਦੀ (Lakhpati Didi) ਬਣੇਗੀ, ਤਾਂ ਉਹ ਇਕ ਮਾਂ, ਭੈਣ, ਪਤਨੀ ਆਦਿ ਵਜੋਂ ਪੂਰੇ ਪਰਿਵਾਰ ਦਾ ਸਹਿਯੋ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬੀਬੀਆਂ ਵਿਚ ਬਹਾਦਰੀ, ਸਮਰਪਣ ਦਾ ਭਾਵ ਹੁੰਦਾ ਅਤੇ ਪਰਿਵਾਰ ਦੀ ਧੂਰੀ ਵੀ ਬੀਬੀਆਂ ਹੀ ਹੁੰਦੀਆਂ ਹਨ, ਇਸ ਲਈ ਮਾਤਰਸ਼ਕਤੀ ਨੂੰ ਅੱਗੇ ਵਧਾਉਣ ਨਾਲ ਪੂਰਾ ਪਰਿਵਾਰ ਅੱਗੇ ਵੱਧਦਾ ਹੈ। ਇਕ ਬੀਬੀ ਸਿੱਖਿਅਤਅਤੇ ਮਜ਼ਬੂਤ ਹੋ ਕੇ 3 ਪੀੜੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਅੱਜ ਲਗਭਗ 55,000 ਸਵੈ ਸਹਾਇਤਾ ਸਮੂਹ ਬਣੇ ਹੋਏ ਹਨ, ਜਿਨ੍ਹਾਂ ਤੋਂ ਲਗਭਗ 6 ਲੱਖ ਬੀਬੀਆਂ ਜੁੜੀਆਂ ਹੋਈਆਂ ਹਨ। ਇੰਨ੍ਹਾਂ ਸਮੂਹਾਂ ਵੱਲੋਂ ਉਤਪਾਦ ਬਣਾਏ ਜਾਂਦੇ ਹਨ ਅਤੇ ਉੀ ਆਪਣੀ ਆਜੀਵਿਕਾ ਕਮਾਉਂਦੇ ਹਨ। ਪਰ ਇੰਨ੍ਹਾਂ ਉਤਪਾਦਾਂ ਨੂੰ ਵੇਚਣ ਲਈ ਬਾਜਾਰ ਦੀ ਪਹੁੰਚ ਜਰੂਰੀ ਹੈ, ਇਸ ਲਈ ਅਸੀਂ ਐਲਾਨ ਕੀਤਾ ਹੈ ਕਿ ਹਰ ਸ਼ਹਿਰ ਤੇ ਕਸਬੇ ਵਿਚ ਸਾਂਝਾ ਬਾਜਾਰ ਸਥਾਪਿਤ ਕੀਤੇ ਜਾਣਗੇ, ਜਿੱਥੇ ਸਵੈ ਸਹਾਇਤਾ ਸਮੂਹ ਆਪਣੇ ਉਤਪਾਦ ਵੇਚ ਸਕਦੇ ਹਨ।

23 ਫਰਵਰੀ, 2024 ਨੁੰ ਬਜਟ ਭਾਸ਼ਨ ਵਿਚ ਇਹ ਐਲਾਨ ਕੀਤਾ ਸੀ ਅਤੇ 24 ਫਰਵਰੀ, 2024 ਨੁੰ ਹੀ ਕਰਨਾਲ ਵਿਚ ਸਾਂਝਾ ਬਾਜਾਰ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਫਤਿਹਾਬਾਦ ਵਿਚ ਵੀ ਸਾਂਝਾ ਬਾਜਾਰ ਬਣ ਕੇ ਤਿਆਰ ਹੋ ਗਿਆ ਹੈ, ਉਸ ਦਾ ਵੀ ਜਲਦੀ ਉਦਘਾਟਨ ਕੀਤਾ ਜਾਵੇਗਾ। ਇੰਨ੍ਹਾਂ ਹੀ ਨਹੀਂ, ਮਾਲ ਬਚਾਉਣ ਦੇ ਲਈ ਬੱਸ ਅੱਡੇ ‘ਤੇ ਵੀ ਸਰਕਾਰੀ ਦੁਕਾਨਾਂ ਪ੍ਰਾਥਮਿਕਤਾ ‘ਤੇ ਮਹਿਲਾਵਾਂ, ਸਵੈ ਸਹਾਇਤਾ ਸਮੁਹਾਂ ਨੂੰ ਅਲਾਟ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਬੀਬੀਆਂ ਛੋਟੇ ਉਦਯੋਗ ਸਥਾਪਿਤ ਕਰਨ ਵਿਚ ਅੱਗੇ ਵੱਧ ਰਹੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੁੰ ਕਰਜਾ ਲੈਣ ਦੀ ਜਰੂਰਤ ਪੈਂਦੀ ਹੈ, ਜਿਸ ਦੇ ਲਈ ਉਨ੍ਹਾਂ ਨੇ ਗਾਰੰਟੀ ਦੇਣੀ ਪੈਂਦੀ ਹੈ। ਇਸ ਨਾਲ ਰਾਹਤ ਦੇਣ ਲਈ ਇਸ ਵਾਰ ਦੇ ਬਜਟ ਵਿਚ ਵੇਂਚਰ ਕੈਪੀਟਲ ਫੰਡ ਵਜੋ 200 ਕਰੋੜ ਰੁਪਏ ਸਿਰਫ ਗਾਰੰਟੀ ਉਪਲਬਧ ਕਰਵਾਉਣ ਲਈ ਪ੍ਰਾਵਧਾਨ ਕੀਤਾ ਗਿਆ ਹੈ, ਤਾਂ ਚੋ ਮਹਿਲਾਵਾਂ ਨੁੰ ਕਰਜਾ ਦੇ ਲਈ ਗਾਰੰਟੀ ਨਾ ਦੇਣੀ ਪਵੇ। ਇੰਨ੍ਹਾਂ ਹੀ ਨਹੀਂ, ਸਵੈ ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤਕ ਦਾ ਵਿਆਜ ਮੁਕਤ ਕਰਜਾ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।

ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਇੱਥੇ ਕਿਸਾਨਾਂ ਨੂੰ ਡਰੋਨ ਦੀ ਬਹੁਤ ਵੱਧ ਜਰੂਰਤ ਪੈਣ ਵਾਲੀ ਹੈ। ਹੁਣ ਤੱਕ ਕਿਸਾਨ ਆਪਣੇ ਮੋਢੇ ‘ਤੇ ਮਸ਼ੀਨ ਲਗਾ ਕੇ ਖੇਤੀ ਵਿਚ ਯੂਰੀਆ ਦਾ ਛਿੜਕਾਅ ਕਰਦਾ ਹੈ। ਹੁਣ ਨੈਨੌ ਯੂਰੀਆ ਯਾਨੀ ਤਰਲ ਯੂਰੀਆ ਦੇ ਛਿੜਕਾਓ ਲਈ ਡਰੋਨ ਦੀ ਬਹੁਤ ਵੱਡੀ ਮੰਗ ਵੱਧ ਰਹੀ ਹੈ। ਹੁਣ ਇਹ ਕੰਮ ਸਾਡੀ ਭੈਣਾ ਕਰਨਗੀਆਂ। 5000 ਡਰੋਨ ਵੀ ਦਿੱਤੇ ਜਾਣਗੇ ਅਤੇ ਪਿੰਡ-ਪਿੰਡ ਦੇ ਅੰਦਰ ਬੀਬੀਆਂ ਦੀ ਆਜੀਵਿਕਾ ਵਧੇਗੀ। ਇੰਨ੍ਹਾਂ ਹੀ ਨਹੀਂ, ਟ੍ਰੇਡਿਕ ਵਿਵਸਥਾ, ਖਨਨ, ਅਵੈਧ ਕਲੋਨੀਆਂ ਦੇ ਸਰਵੇ ਕਰਨ ਲਈ ਵਿਭਾਗਾਂ ਨੁੰ ਵੀ ਡਰੋਨ ਦੀ ਜ਼ਰੂਰਤ ਹੈ ਅਤੇ ਇਹ ਡਰੋਨ ਹੁਣ ਸਾਡੀ ਲੱਖਪਤੀ ਦੀਦੀ ਚਲਾਉਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਬੇਟੀ ਬਚਾਓ-ਬੇਟੀ ਪੜਾਓ ਦਾ ਜੋ ਮੁਹਿੰਮ ਅਸੀਂ ਚਲਾਈ, ਉਸ ਦੇ ਬਹੁਤ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਸਿੱਖਿਆ, ਖੇਡ, ਵਿਗਿਆਨ ਆਦਿ ਹਰ ਖੇਤਰ ਵਿਚ ਅੱਜ ਕੁੜੀਆਂ ਸੱਭ ਤੋਂ ਅੱਗੇ ਹਨ। ਬੇਟੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਵੱਧ ਦੂਰੀ ਤੈਅ ਨਾ ਕਰਨੀ ਪਵੇ, ਇਸ ਦੇ ਲਈ ਅਸੀਂ ਹਰ 20 ਕਿਲੋਮੀਟਰ ਵਿਚ ਇਕ ਕਾਲਜ ਸਥਾਪਿਤ ਕਰਨ ਦੇ ਆਪਣੇ ਟੀਚੇ ਨੁੰ ਪੂਰਾ ਕਰ ਲਿਆ ਹੈ।

ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਬੀਬੀਆਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾ ਰਿਹਾ ਹੈ। ਅਸੀਂ ਸੂਬੇ ਵਿਚ 32 ਮਹਿਲਾ ਥਾਨੇ ਖੋਲੇ ਹਨ। ਅਸੀਂ ਬੀਬੀਆਂ ਦੇ ਸਨਮਾਨ ਲਈ ਕਾਰਜ ਕਰ ਰਹੇ ਹਨ। ਸਾਡੀ ਸਰਕਾਰ ਬੀਬੀਆਂ ਨੂੰ ਅਪੀਲ ਕਰਦੀ ਹੈ ਕਿ ਕਭੀ ਨਾ ਸਹੀਏ, ਖੁੱਲ ਕਰ ਕਹੀਏ ਮਤਲਬ ਕਿਸੇ ਵੀ ਗਲਤ ਗੱਲ ਨੁੰ ਨਾ ਸਹਿਣ ਅਤੇ ਆਪਣੇ ਮਨ ਤੋਂ ਇਹ ਭਾਵ ਕੱਢ ਦੇਣ ਕਿ ਤੁਹਾਡੀ ਗੱਲ ਕੌਣ ਸੁਣੇਗਾ ਤਾਂ ਤੁਸੀ ਕੋਈ ਵੀ ਗੱਲ ਮੇਰੇ ਤਕ ਪਹੁੰਚਾਉਣ, ਤਹਾਡਾ ਭਰਾ ਮਨੋੋਹਰ ਲਾਲ ਹਮੇਸ਼ਾ ਤੁਹਾਡੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਰੰਟੀ ਦਿੱਤੀ ਹੈ ਅਤੇ ਮੋਦੀ ਦੀ ਗਾਰੰਟੀ ਸੱਪ ਕੰਮ ਪੂਰਾ ਕਰਨ ਦਾ ਹਰਿਆਣਾ ਸਰਕਾਰ ਭਰੋਸਾ ਦਿਵਾਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਬੀਬੀਆਂ ਦੀ ਆਮਦਨ ਵਧਾਉਣ ਲਈ ਪਹਿਲੀ ਵਾਰ 33 ਫੀਸਦੀ ਰਾਸ਼ਨ ਦੀ ਦੁਕਾਨਾਂ ਸਿਰਫ ਬੀਬੀਆਂ ਦੇ ਲਈ ਰਾਖਵਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ, ਇਸ ਵਾਰ ਦੇ ਬਜਟ ਵਿਚ ਐਲਾਨ ਕੀਤਾ ਗਿਆ ਹੈ ਕਿ ਸੂਬੇ ਵਿਚ ਨਵੇਂ 1 ਹਜ਼ਾਰ ਹਰ-ਹਿਤ ਸਟੋਰ ਖੋਲੇ ਜਾਣਗੇ ਅਤੇ ਉਨ੍ਹਾਂ ਵਿਚ 1 ਲੱਖ ਰੁਪਏ ਤੋਂ ਘੱਟ ਆਮਦਨ ਵਾਲੀ ਬੀਬੀਆਂ ਨੂੰ ਪ੍ਰਾਥਮਿਕਤਾ ‘ਤੇ ਹਰ-ਹਿਤ ਸਟੋਰ ਦਿੱਤੇ ਜਾਣਗੇ।

ਉਨ੍ਹਾਂ ਨੇ ਬੀਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਨਸ਼ੇ ਦੀ ਸਮੱਸਿਆ ਵੱਧ ਰਹੀ ਹੈ, ਇਸ ਲਈ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖਣ ਵਿਚ ਬੀਬੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ।

ਮਹਾਂਸੰਮਲੇਨ ਨੂੰ ਲੋਕ ਸਭਾ ਸੰਸਦ ਮੈਂਬਰ ਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸੈਨੀ, ਸਾਂਸਦ ਸੰਜੈ ਭਾਟੀਆ, ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਮਰਿੰਦਰ ਕੌਰ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਬੀਬੀ ਨੇ ਡਰੋਨ ਉਡਾ ਕੇ ਵੀ ਦਿਖਾਇਆ।ਇਸ ਦੌਰਾਨ ਕ੍ਰਿਸ਼ਨ ਪੰਵਾਰ, ਵਿਧਾਇਕ ਰਾਮਕੁਮਾਰ ਕਸ਼ਪ, ਹਰਵਿੰਦਰ ਕਲਿਆਣ, ਧਰਮਪਾਲ ਗੋਂਦਰ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਰ ਰਹੀਆਂ।