July 5, 2024 1:03 am
Go First

Go First: ਗੋ-ਫਸਟ ਏਅਰਲਾਈਨਜ਼ ਨੇ 9 ਮਈ ਤੱਕ ਉਡਾਣਾਂ ਕੀਤੀਆਂ ਰੱਦ, DGCA ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼

ਚੰਡੀਗੜ੍ਹ, 04 ਮਈ 2023: ਗੋ-ਫਸਟ (GoFirst) ਏਅਰਲਾਈਨਜ਼ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਇੰਜਣ ਸਪਲਾਇਰ ਪ੍ਰੈਟ ਐਂਡ ਵਿਹਟਨੀ ਦੁਆਰਾ ਇੰਜਣਾਂ ਦੀ ਡਿਲੀਵਰੀ ਨਾ ਕੀਤੇ ਜਾਣ ਕਾਰਨ ਏਅਰਲਾਈਨ ਨੂੰ 9 ਮਈ ਤੱਕ ਆਪਣੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਕੰਪਨੀ ਨੇ ਸਿਰਫ਼ ਤਿੰਨ ਦਿਨਾਂ ਲਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਹਾਲਾਂਕਿ, ਅਣਸੁਲਝੇ ਵਿੱਤੀ ਸੰਕਟ ਕਾਰਨ ਗੋ-ਫਸਟ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਡੀਜੀਸੀਏ ਨੇ ਰਿਫੰਡ ਨੂੰ ਲੈ ਕੇ ਦਿੱਤੇ ਨਿਰਦੇਸ਼

ਮਹੱਤਵਪੂਰਨ ਗੱਲ ਇਹ ਹੈ ਕਿ ਕੰਪਨੀ ਨੇ ਦੀਵਾਲੀਆਪਨ ਦੀ ਕਾਰਵਾਈ ਦੇ ਤਹਿਤ ਸਰਕਾਰ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਮੰਗ ਵੀ ਰੱਖੀ ਹੈ। ਅਜਿਹੇ ‘ਚ ਯਾਤਰੀਆਂ ਨੇ ਆਪਣੀਆਂ ਟਿਕਟਾਂ ਦੇ ਰਿਫੰਡ ਦੀ ਮੰਗ ਦਾ ਮੁੱਦਾ ਚੁੱਕਿਆ ਹੈ। ਹੁਣ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਡੀਜੀਸੀਏ ਨੇ ਕਿਹਾ ਹੈ ਕਿ ਗੋ-ਫਸਟ (GoFirst) ਨੂੰ ਯਾਤਰੀਆਂ ਨੂੰ ਰਿਫੰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।