Gita Mahotsav

ਕੁਰੂਕਸ਼ੇਤਰ ‘ਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਗੀਤਾ ਦਾ ਗਲੋਬਲ ਪਾਠ ਕਰਵਾਇਆ

ਚੰਡੀਗੜ੍ਹ, 23 ਦਸੰਬਰ 2023: ਧਰਮਨਗਰੀ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਦੇ ਮੌਕੇ ‘ਤੇ ਥੀਮ ਪਾਰਕ ਵਿਚ ਇਕ ਮਿੰਨ-ਇਕ ਸਾਥ ਗੀਤਾ ਦੇ ਵੈਸ਼ਵਿਕ ਪਾਠ ਪ੍ਰੋਗਰਾਮ ਵਿਚ ਸੰਬੋਧਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਵਿਸ਼ਵ ਕਰੋਨਾ ਵਰਗੀ ਮਹਾਮਾਰੀ ਅਤੇ ਜੰਗ ਵਰਗੇ ਹਾਲਤਾਂ ਕਾਰਨ ਆਪਣੇ ਆਪ ਨੂੰ ਹਨੇਰੇ ਕਮਰੇ ਵਿਚ ਮਜ਼ਬੂਰ ਜਿਹਾ ਸਮਝ ਰਿਹਾ ਹੈ| ਅਜਿਹੇ ਹਾਲਾਤ ਵਿਚ ਹਰੇਕ ਕਿਸੇ ਨੂੰ ਭਾਰਤ ਤੋਂ ਆਸ ਹੈ ਕਿ ਉਸ ਦਾ ਸੱਭਿਆਚਾਰ ਤੇ ਗੀਤਾ ਦੁਨੀਆ ਨੂੰ ਬਚਾ ਸਕਦੀ ਹੈ| ਭਾਰਤ ਦੇ ਪ੍ਰਤੀ ਵਿਸ਼ਵ ਦਾ ਜੋ ਭਰੋਸਾ ਬਣਿਆ ਹੈ, ਅਸੀਂ ਉਸ ਨੂੰ ਬਣਾਏ ਰੱਖਾਂਗੇ |

ਉਨ੍ਹਾਂ ਕਿਹਾ ਕਿ ਗੀਤਾ ਦਾ ਸਾਰਾ ਹੈ ਕਿ ਸਾਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ, ਫਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ | ਇਸ ਨੂੰ ਅਪਨਾਉਂਦੇ ਹੋਏ ਉਹ ਖੁਦ ਹਰਿਆਣਾ ਦੀ 2.80 ਕਰੋੜ ਜਨਤਾ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਸੇਵਾ ਕਰ ਰਹੇ ਹਨ| ਅੱਜ ਇਕ ਮਿੰਨ-ਇਕ ਸਾਥ ਗੀਤਾ ਦੇ ਪਾਠ ਨਾਲ ਇਕਸਾਰਤਾ ਦਾ ਸੰਦੇਸ਼ ਮਿਲਿਆ ਹੈ|

ਉਨ੍ਹਾਂ ਕਿਹਾ ਕਿ ਕੌਮੀ ਸਿਖਿਆ ਨੀਤੀ ਦੇ ਤਹਿਤ ਗੀਤਾ ਅਤੇ ਸਾਡੇ ਗ੍ਰੰਥ ਸਕੂਲ ਸਿਲੇਬਸ ਵਿਚ ਜੋੜਣ ਦਾ ਕੰਮ ਜਾਰੀ ਹੈ| ਇਸ ਸਾਲ ਗੀਤਾ ਦੇ 54 ਸ਼ਲੋਕ ਕੋਰਸ ਵਿਚ ਸ਼ਾਮਿਲ ਹੋਣਗੇ| ਭਵਿੱਖ ਵਿਚ ਹੋਰ ਵੀ ਸ਼ਲੋਕਾਂ ਨੂੰ ਸਿਲੇਬਸ ਵਿਚ ਸ਼ਾਮਿਲ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਜੀਵਨ ਵਿਚ ਗੀਤਾ ਦੇ ਸਾਰੇ 700 ਸ਼ਲੋਕਾਂ ਦੀ ਜਾਣਕਾਰੀ ਮਿਲ ਸਕੇ|! ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜੇਬ ਵਿਚ ਗੀਤਾ ਦੀ ਇਕ ਕਾਪੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਚਪਨ ਤੋਂ ਹੀ ਗੀਤਾ ਦੇ ਸ਼ਲੋਕਾਂ ਦਾ ਉਚਾਰਣ ਕਰਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਵੀ ਅਪਨਾਉਣ|

ਮੁੱਖ ਮੰਤਰੀ ਮਨੋਹਰ ਲਾਲ ਨੇ ਆਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾਸ ਸਰਮਾ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮਾਂ ਕਾਮਾਖਯਾ ਦੇਵੀ ਦੀ ਪਵਿੱਤਰ ਧਰਤੀ ਆਸਾਮ ਇਸ ਸਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਹਿੱਸੇਦਾਰ ਸੂਬਾ ਹੈ| ਉਨ੍ਹਾਂ ਦਸਿਆ ਕਿ ਮਹਾਭਾਰਤ ਦੇ ਯੁੱਧ ਵਿਚ ਆਸਾਮ ਦੇ ਮਹਾਰਾ ਭਗਦੱਤ ਦੇ ਅਗਵਾਈ ਹੇਠ ਹਿੱਸਾ ਲਿਆ ਸੀ| ਉਸ ਖੇਤਰ ਦੇ ਮਹਾਬਲੀ ਘਟੋਤਕਚ ਅਤੇ ਮਹਾਬਲੀ ਬਾਲਬਰੀਕ ਦੀ ਕਥਾਵਾਂ ਤਾਂ ਪੂਰੇ ਦੇਸ਼ ਵਿਚ ਅੱਜ ਵੀ ਪ੍ਰਚਲਿਤ ਹੈ| ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਹਰਿਆਣਾ-ਆਸਾਮ ਦੇ ਸਬੰਧ ਹੋਰ ਵੀ ਗੁੜੇ ਹੋਣਗੇ|

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2014 ਵਿਚ ਕੁਰੂਕਸ਼ੇਤਰ ਵਿਚ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਗੀਤਾ ਦੀ ਧਰਮੀ ਹੋਣ ਦੇ ਨਾਤੇ ਕੁਰੂਕਸ਼ੇਤਰ ਦਾ ਖਾਸ ਮਹੱਤਵ ਹੈ| ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਾਲ 2016 ਤੋਂ ਗੀਤਾ ਮਹੋਸਤਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ| ਅੱਜ ਵਿਸ਼ਵ ਦਾ ਹਰੇਕ ਦੇਸ਼ ਚਾਹੁੰਦਾ ਹੈ ਕਿ ਉਨ੍ਹਾਂ ਦੇ ਇੱਥੇ ਗੀਤਾ ਮਹੋਤਸਵ ਦਾ ਆਯੋਜਨ ਹੋਵੇ| ਮਾਰਿਸ਼ਿਸ, ਕਨੈਡਾ ਤੇ ਆਸਟ੍ਰੇਲਿਆ ਵਿਚ ਗੀਤਾ ਮਹੋਤਸਵ ਦਾ ਆਯੋਜਨ ਹੋ ਚੁੱਕਿਆ ਹੈ| ਸ੍ਰੀਲੰਕਾ ਦੇ ਸਭਿਆਚਰ ਮੰਤਰੀ ਨੇ ਆਪਣੇ ਦੇਸ਼ ਵਿਚ ਵੀ ਸਾਲ 2024 ਵਿਚ ਗੀਤਾ ਮਹੋਤਸਵ ਦਾ ਆਯੋਜਨ ਕਰਵਾਏ ਜਾਣ ਦੀ ਉਨ੍ਹਾਂ ਨਾਲ ਗਲ ਕੀਤੀ ਹੈ| ਉਨ੍ਹਾਂ ਦਸਿਆ ਕਿ ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ 30 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ ਹਨ|

ਕੌਮਾਂਤਰੀ ਗੀਤਾ ਮਹੋਸਤਵ (Gita Mahotsav) ਨੂੰ ਸੰਬੋਧਤ ਕਰਦੇ ਹੋਏ ਆਸਾਮ ਦੇ ਮੁੱਖ ਮੰਤਰੀ ਡਾ.ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਮਹਾਭਾਰਤ ਦੇ ਸਮੇਂ ਵਿਚ ਪੂਰੇ ਭਾਰਤ ਦਾ ਸੰਗਮ ਹੋਇਆ ਸੀ| ਭਗਵਾਨ ਸ੍ਰੀਕ੍ਰਿਸ਼ਣ ਦਾ ਆਸਾਮ ਨਾਲ ਡੂੰਘਾ ਸਬੰਧ ਹੈ| ਸ੍ਰੀਕ੍ਰਿਸ਼ਣ ਦੀ ਪਤਨੀ ਰੁਕਮਣੀ ਆਸਾਮ ਤੋਂ ਸੀ| ਇਸ ਲਈ ਆਸਾਮ ਵਿਚ ਸ੍ਰੀ ਕ੍ਰਿਸ਼ਣ ਨੂੰ ਦਾਮਾਤ ਮੰਨਿਆ ਜਾਂਦਾ ਹੈ| ਮਹਾਬਲੀ ਭੀਮ ਨੇ ਵੀ ਆਸਾਮ ਵਿਚ ਵਿਆਹ ਕੀਤਾ ਸੀ| ਅਜਰੁਨ ਨੇ ਉਨ੍ਹਾਂ ਦੇ ਗੁਆਂਢੀ ਰਾਜ ਮਣੀਪੁਰ ਵਿਚ ਵੀ ਵਿਆਹ ਕੀਤਾ ਸੀ| ਉਨ੍ਹਾਂ ਨੇ ਗੀਤਾ ਮਹੋਤਸਵ ਵਿਚ ਸੱਦਾ ਦੇਣ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ| ਇਸ ਮੌਕੇ ‘ਤੇ 18,000 ਵਿਦਿਆਰਥੀਆਂ ਵੱਲੋਂ ਗੀਤਾ ਦੇ 18 ਸ਼ਲੋਕਾਂ ਦਾ ਉਚਾਰਣ ਕੀਤਾ, ਜਿਸ ਨਾਲ ਆਸਾਮਨ ਗੂੰਜ ਉੱਠਿਆ|

Scroll to Top