Site icon TheUnmute.com

Global Innovation Index: ਗਲੋਬਲ ਇਨੋਵੇਸ਼ਨ ਇੰਡੈਕਸ 2022 ‘ਚ ਭਾਰਤ ਨੂੰ ਮਿਲਿਆ 40ਵਾਂ ਸਥਾਨ

ਅੰਤਰਰਾਸ਼ਟਰੀ ਬਜ਼ੁਰਗ ਦਿਵਸ

ਚੰਡੀਗੜ੍ਹ 29 ਸਤੰਬਰ 2022: ਗਲੋਬਲ ਇਨੋਵੇਸ਼ਨ ਇੰਡੈਕਸ 2022 (Global Innovation Index 2022) ਦੋ ਆਪਣੀ ਸੂਚੀ ਜਾਰੀ ਕੀਤੀ ਹੈ. ਜਿਸ ਵਿਚ ਭਾਰਤ ਨੂੰ 40ਵਾਂ ਸਥਾਨ ਮਿਲਿਆ ਹੈ। ਇਸਤੋਂ ਪਹਿਲਾਂ 2015 ਵਿੱਚ ਭਾਰਤ 81ਵੇਂ ਸਥਾਨ ‘ਤੇ ਸੀ। ਭਾਰਤ ਦਾ ਇਹ ਸਥਾਨ ਦਰਸਾਉਂਦਾ ਹੈ ਕਿ ਭਾਰਤ ਸਟਾਰਟਅੱਪਸ ਲਈ ਅਨੁਕੂਲ ਮਾਹੌਲ ਬਣਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੰਗਠਨ ਦੀ ਆਖਰੀ ਰਿਪੋਰਟ ‘ਚ ਭਾਰਤ ਨੇ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ‘ਚ ਦੋ ਸਥਾਨਾਂ ਦੀ ਛਾਲ ਮਾਰੀ ਸੀ। ਭਾਰਤ 2021 ਵਿੱਚ 46ਵੇਂ ਸਥਾਨ ‘ਤੇ ਸੀ।

ਸੰਗਠਨ ਦਾ ਦਾਅਵਾ ਹੈ ਕਿ ਇਹ ਰਿਪੋਰਟ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਇਨੋਵੇਸ਼ਨ ਨੂੰ ਵਧਾਉਣ ਵਿਚ ਮਦਦ ਕਰੇਗੀ। ਇਸਦਾ ਮੂਲ ਉਦੇਸ਼ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਅਤੇ ਤਬਦੀਲੀਆਂ ਵਿੱਚ ਨਵੇਂ ਵਿਚਾਰਾਂ ਅਤੇ ਤਕਨੀਕਾਂ ਨੂੰ ਸ਼ਾਮਲ ਕਰਨਾ ਹੈ।

Exit mobile version