Site icon TheUnmute.com

ਭਾਜਪਾ ਨੂੰ ਪੰਜਾਬ ਦੀ ਸੇਵਾ ਕਰਨ ਲਈ ਪੰਜ ਸਾਲ ਦਾ ਮੌਕਾ ਦਿੱਤਾ ਜਾਵੇ : PM ਮੋਦੀ

ਪੰਜਾਬ

ਚੰਡੀਗੜ੍ਹ, 16 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪੁੱਜੇ ਹੋਏ ਹਨ | ਜਿਸ ਦੇ ਚਲਦਿਆਂ ਅੱਜ ਪਠਾਨਕੋਟ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡਾ ਉਤਸ਼ਾਹ 20 ਫਰਵਰੀ  ਨੂੰ ਸਾਨੂੰ ਜਿੱਤ ਪ੍ਰਾਪਤ ਕਰਵਾਏਗਾ | ਇਸ ਮੌਕੇ ਉਨ੍ਹਾਂ ਵਲੋਂ ਗੁਰੂ ਰਵਿਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਵਿਕਾਸ ਉੱਥੇ ਹੀ ਪਰਿਵਾਰਵਾਦ ਦਾ ਸਫ਼ਾਈਆਂ ਕੀਤਾ ਜਾਵੇਗਾ, ਪੰਜਾਬ ਦੇ ਭਲੇ ਲਈ ਅਕਾਲੀਆਂ  ਨਾਲ ਗੱਠਜੋੜ ਕੀਤਾ ਗਿਆ ਸੀ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਕੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ | ਦੇਸ਼ ‘ਚ ਸੈਨਿਕ ਸਕੂਲ ਖੋਲ੍ਹੇ ਜਾਣਗੇ, ਗਰੀਬਾਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਜਾਣਗੇ |

ਸਰਹੱਦੀ ਪਿੰਡਾਂ ’ਚ ਵਿਕਾਸ ’ਤੇ ਜ਼ੋਰ ਦੇਵਾਂਗੇ | ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ‘ਆਪ’ ਦਿੱਲੀ ’ਚ ਘੁਟਾਲੇ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਅਸਲੀ ਤੇ ‘ਆਪ’ ਫੋਟੋ ਕਾਪੀ ਹੈ | ਕਾਂਗਰਸੀਆਂ ਨੇ ਦੇਸ਼ ਵੰਡ ਵੇਲੇ ਕਾਂਗਰਸ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ’ਚ ਦੇ ਦਿੱਤਾ, 6 ਕਿਲੋਮੀਟਰ ਜ਼ਮੀਨ ਭਾਰਤ ’ਚ ਨਹੀਂ ਰੱਖ ਸਕੇ | ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਵਿਰੋਧੀਆਂ ਨੂੰ ਮੌਕਾ ਮਿਲਿਆ ਤਾਂ ਉਹ ਸੁਰੱਖਿਆ ਨੂੰ ਖ਼ਤਰੇ ’ਚ ਪਾਉਣਗੇ |

Exit mobile version