CM Manohar Lal

1 ਲੱਖ 80 ਹਜਾਰ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਦੀ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ‘ਚ ਸਿੱਖਿਆ ਹੋਵੇਗੀ ਮੁਫ਼ਤ: CM ਮਨੋਹਰ ਲਾਲ

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਵੱਡਾ ਐਲਾਨ ਕਰਦੇ ਹੋਏ ਸੂਬੇ ਦੇ 1 ਲੱਖ 80 ਹਜਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਕਾਲਜ ਵਿਚ ਸਿੱਖਿਆ ਮੁਫ਼ਤ  (free education) ਕਰਨ ਦਾ ਐਲਾਨ ਕੀਤਾ ਹੈ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ 1 ਲੱਖ 80 ਹਜਾਰ ਰੁਪਏ ਤੋਂ 3 ਲੱਖ ਆਮਦਨ ਤਕ ਦੇ ਪਰਿਵਾਰਾਂ ਦੀ ਕੁੜੀਆਂ ਦੀ ਕਾਲਜ ਦੀ ਅੱਧੀ ਫੀਸ ਸਰਕਾਰ ਦਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪ੍ਰਾਈਵੇਟ ਕਾਲਜਾਂ ਵਿਚ ਫੀਸ ਦੇਣੀ ਹੋਵੇਗੀ ਉਹ ਹਰਿਆਣਾ ਸਰਕਾਰ ਦਵੇਗੀ। ਉਨ੍ਹਾਂ ਨੇ ਸਮਾਲਖਾ ਨੂੰ ਨਗਰ ਪਾਲਿਕਾ ਤੋਂ ਨਗਰ ਪਰਿਸ਼ਦ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਐਤਵਾਰ ਨੂੰ ਪਾਣੀਪਤ ਜਿਲ੍ਹਾ ਦੇ ਸਮਾਲਖਾ ਵਿਚ ਪ੍ਰਬੰਧਿਤ ਜਨਆਸ਼ੀਰਵਾਦ ਰੈਲੀ ਦੌਰਾਨ ਕੀਤੀ।

ਇਸ ਤੋਂ ਇਲਾਵਾ, ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਲਖਾ ਵਾਸੀਆਂ ਲਈ ਕਰੋੜਾਂ ਰੁਪਏ ਦੀ ਸੌਗਾਤ ਦਾ ਪਿਟਾਰਾ ਖੋਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਜਮੀਨ ਮਿਲੇਗੀ,, ਉੱਥੇ 100-100 ਏਕੜ ਦੇ ਦੋ ਸੈਕਟਰ ਸਮਾਖਲਾ ਵਿਚ ਬਣਾਏ ਜਾਣਗੇ। ਸਮਾਲਖਾ ਵਿਚ 50 ਬੈਡ ਦੇ ਸੀਏਚਸੀ ਨੂੰ 100 ਬੈਡ ਦਾ ਹਸਪਤਾਲ ਬਣਾਏ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਤੋਂ ਮਿਨੀ ਸਕੱਤਰੇਤ ਤਕ ਜਾਣ ਦੇ ਲਈ ਕਰੀਬ 4 ਕਿਲੋਮੀਟਰ ਦਾ ਲੰਬਾ ਰਸਤਾ ਹੈ, ਇਸ ਰਸਤੇ ਦੇ ਵਿਚ ਕੁੱਝ ਜਮੀਨ ਪੈਂਦੀ ਹੈ ਜੋ ਲੋਕ ਜਮੀਨ ਦੇਣ ਦੇ ਲਈ ਤਿਆਰ ਹਨ, ਇਸ ਜਮੀਨ ਦੇ ਮਿਲ ਜਾਣ ‘ਤੇ ਮਿਨੀ ਸਕੱਤਰੇਤ ਤੋਂ ਹਸਪਤਾਲ ਤਕ ਦਾ ਸਿੱਧਾ ਕਰੀਬ 1 ਕਿਲੋਮੀਟਰ ਦਾ ਰਸਤਾ ਬਣਾਇਆ ਜਾਵੇਗਾ।

ਮੁੱਖ ਮੰਤਰੀ (CM Manohar Lal) ਨੇ ਕਿਹਾ ਕਿ ਕਰਹਸ ਪਿੰਡ ਤੋਂ ਪੱਟੀਕਲਿਆਣਾ ਦੇ ਕੋਲ ਜੋ ਮਾਈਨਰ ਹੈ ਉਸ ‘ਤੇ ਪੂਰਵੀ ਬਾਈਪਾਸ ਵਜੋ ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਨ੍ਹਾਂ ਨੇ ਰਵੀਦਾਸ ਸਭਾ ਅਤੇ ਕਸ਼ਯਪ ਰਾਜਪੂਤ ਧਰਮਸ਼ਾਲਾ ਨੂੰ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਲਖਾ ਤੋਂ ਨਰਾਇਣਗੜ੍ਹ ਫਾਟਕ ‘ਤੇ ਅੰਡਰ ਪਾਸ ਦੇ ਲਈ 6 ਕਰੋੜ 80 ਲੱਖ ਰੁਪਏ ਦੇ ਕੰਮ ਨੂੰ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਲਖਾ ਬੱਸ ਅੱਡੇ ਦੇ ਸਾਹਮਣੇ ਹਾਈਵੇ ‘ਤੇ ਅੰਡਰਪਾਸ ਬਣਾਇਆ ਜਾਵੇਗਾ। ਪੰਜਾਬੀ ਸਭਾ ਦਾ ਭਵਨ ਦੇ ਰੁਕੇ ਹੋਏ ਕੰਮ ਨੁੰ ਪੂਰਾ ਕੀਤਾ ਜਾਵੇਗਾ।

ਚੂਲਕਾਣਾ ਧਾਮ ‘ਤੇ ਲਾਇਟਾਂ ਲਗਾਉਣ ਤੇ ਸੁੰਦਰੀਕਰਣ ਦੇ ਲਈ 2 ਕਰੋੜ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 1 ਕਰੋੜ 25 ਲੱਖ ਦੀ ਲਾਗਤ ਨਾਲ ਬਾਪੌਲੀ ਵਿਚ ਸਬਜੀ ਮੰਡੀ ਬਣਵਾਈ ਜਾਵੇਗੀ। ਬਾਪੌਲੀ ਪਿੰਡ ਵਿਚ ਬੱਸ ਅੱਡਾ ਬਣਵਾਇਆ ਜਾਵੇਗਾ। ਨੰਗਲਾ ਆਰ ਡ੍ਰੇਨ ਪੁੱਲ ‘ਤੇ ਸਾਢੇ 1 ਕਰੋੜ ਰੁਪਏ ਖਰਚ ਕਰ ਪੁੱਲ ਬਣਵਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਮਾਰਕਟਿੰਗ ਬੋਰਡ ਦੀ 9 ਸੜਕਾਂ ਦੇ ਲਈ ਸਾਢੇ 8 ਕਰੋੜ ਰੁਪਏ ਦੇਣ ਅਤੇ ਪੀਡਬਲਿਯੂਡੀ ਦੀ ਸੜਕਾਂ ਦੀ ਮੁਰੰਮਤ ਲਹੀ 25 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਅਗਰਵਾਲ ਸਮਾਜ ਨੂੰ 2012 ਵਿਚ ਮਿਲੀ ਜਮੀਨ ਦੇ ਵਿਵਾਦ ਨੂੰ ਵੀ ਜਲਦੀ ਸੁਲਝਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਮਾਲਖਾ ਦੇ ਲਈ 57 ਐਲਾਨ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 42 ਪੂਰੇ ਹੋ ਚੁੱਕੇ ਹਨ, ਬਾਕੀ ਐਲਾਨਾਂ ‘ਤੇ ਵੀ ਕੰਮ ਕਰਵਾਇਆ ਜਾ ਰਿਹਾ ਹੈ।

1 ਮਹੀਨੇ ਵਿਚ ਖੇਡ ਵਿਭਾਗ ਨੂੰ ਸੌਪਿਆ ਜਾਵੇਗਾ ਭਾਪਰਾ ਸਟੇਡੀਅਮ

ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਪਿਛਲੇ ਸਾਲ ਭਾਪਰਾ ਸਟੇਡੀਅਮ ਦਾ ਉਦਘਾਟਨ ਕੀਤਾ ਸੀ ਪਰ ਊਹ ਹੁਣ ਤਕ ਖੇਡ ਵਿਭਾਗ ਨੂੰ ਨਹੀਂ ਮਿਲ ਪਾਇਆ ਹੈ। ਇਹ ਸਟੇਡੀਅਮ ਅਗਲੇ 1 ਮਹੀਨੇ ਵਿਚ ਖੇਡ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰ ਨੇ ਸਾਲਾਂ ਤੋਂ ਗਨੌਰ ਵਿਚ 500 ਏਕੜ ਜਮੀਨ ਲੈ ਕੇ ਰੱਖੀ ਹੋਈ ਸੀ ਇਸ ‘ਤੇ 5600 ਕਰੋੜ ਰੁਪਏ ਖਰਚ ਕਰ ਕੌਮਾਂਤਰੀ ਫੱਲ ਤੇ ਸਬਜੀ ਮੰਡੀ ਬਣਾਈ ਜਾ ਰਹੀ ਹੈ।

ਦਿੱਲੀ ਸਰਾਏ ਕਾਲੇ ਖਾਂ ਤੋਂ ਪਾਣੀਪਤ ਤਕ ਰੈਪਿਡ ਮੈਟਰੋ ਟ੍ਰੇਨ ਦਾ ਜਲਦੀ ਟੈਂਡਰ ਹੋਣ ਵਾਲਾ ਹੈ। ਇਸ ਨੂੰ ਲੈ ਕੇ ਹਰਿਆਣਾ ਸਰਕਾਰ ਆਪਣੇ ਹਿੱਸੇ ਦਾ ਪੈਸਾ ਜਮ੍ਹਾ ਵੀ ਕਰਵਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਲਖਾ ਦੀ ਫਾਊਂਡਰੀ ਇੰਡਸਟਰੀ ਨਾਲ ਜੁੜੀ ਕੁੱਝ ਸਮਸਿਆਵਾਂ ਹਨ, ਜਿਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਡਿਕਾਡਲਾ ਦੇ ਨੇੜੇ ਏਚਏਸਆਈਆਈਡੀਸੀ ਰਾਹੀਂ ਦਿਵਆਂਗਾਂ ਦੇ ਲਈ 100 ਤੋਂ 500 ਏਕੜ ਜਮੀਨ ਲੈ ਕੇ ਇੰਡਸਟਰੀ ਨੂੰ ਦਿੱਤੀ ਜਾਵੇਗੀ।

ਭ੍ਰਿਸ਼ਟਾਚਾਰ ਕ੍ਰਾੲਮ ਅਤੇ ਜਾਤੀ ਅਧਾਰਿਤ ਰਾਜਨੀਤੀ ‘ਤੇ ਕੀਤਾ ਵਾਰ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਵਿਵਸਥਾ ਬਦਲਾਅ ਦੇ ਕੰਮ ਦੀ ਸ਼ੁਰੂਆਤ 2014 ਤੋਂ ਸ਼ੁਰੂ ਕਰ ਦਿੱਤੀ ਸੀ। ਭ੍ਰਿਸ਼ਟਾਚਾਰ ਕ੍ਰਾਇਮ ਅਤੇ ਜਾਤੀ ਅਧਾਰਿਤ ਰਾਜਨੀਤੀ ‘ਤੇ ਵਾਰ ਕੀਤਾ। ਭ੍ਰਿਸ਼ਟਾਚਾਰ ਨੂੰ ਦੂਰ ਕੀਤਾ। ਕ੍ਰਾਇਮ ‘ਤੇ ਰੋਕ ਲਗਾਈ। ਅੱਜ ਦੇਸ਼ ਤੇ ਵਿਦੇਸ਼ ਤੋਂ ਕੋਈ ਨਿਵੇਸ਼ ਕਰਨ ਲਈ ਕੋਈ ਆਉਂਦਾ ਹੈ ਤਾਂ ਹਰਿਆਣਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਉਨ੍ਹਾਂ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ, ਅਸੀਂ ਜੋ ਕਿਹਾ ਉਹ ਕਰ ਕੇ ਦਿਖਾਇਆ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੱਖਿਆ , ਸਿਹਤ , ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੇਵਾ ਅਤੇ ਸੁਸਾਸ਼ਨ ‘ਤੇ ਧਿਆਨ ਦੇ ਰਹੇ ਹਨ। ਸਰਕਾਰ ਵੱਲੋਂ 1 ਲੱਖ 80 ਹਜਾਰ ਆਮਦਨ ਤਕ ਦੇ ਪਰਿਵਾਰਾਂ ਨੂੰ 8 ਲੱਖ ਰੁਪਏ ਤਕ ਦੇ ਇਲਾਜ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਹਾਪੁਰਸ਼ਾਂ ਦੇ ਨਾਂਅ ‘ਤੇ ਮੈਡੀਕਲ ਕਾਲਜ ਤੇ ਯੂਨੀਵਰਸਿਟੀਆਂ ਦੇ ਨਾਂਅ ਰੱਖੇ ਜਾ ਰਹੇ ਹਨ।

ਇਸ ਦੌਰਾਨ ਸਾਂਸਦ ਸੰਜੈ ਭਾਟਿਆ, ਭਾਜਪਾ ਨੇਤਾ ਸੰਜੈ ਛੌਕਰ, ਭਾਜਪਾ ਜਿਲ੍ਹਾ ਪ੍ਰਧਾਨ ਅਰਚਨਾ ਗੁਪਤਾ , ਜਿਲ੍ਹਾ ਪਰਿਸ਼ਦ ਚੇਅਰਪਰਸਨ ਜੋਤੀ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Scroll to Top