July 2, 2024 9:38 pm
NGT

ਗਿਆਸਪੁਰਾ ਗੈਸ ਲੀਕ ਮਾਮਲਾ: NGT ਦੀ ਅੱਠ ਮੈਂਬਰੀ ਕਮੇਟੀ ਵਲੋਂ ਘਟਨਾ ਸਥਾਨ ਦੀ ਜਾਂਚ ਸ਼ੁਰੂ

ਲੁਧਿਆਣਾ, 08 ਮਈ 2023: ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਮਾਮਲੇ ‘ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਵੱਲੋਂ ਗਠਿਤ ਅੱਠ ਮੈਂਬਰੀ ਕਮੇਟੀ ਮੌਕੇ ਦਾ ਦੌਰਾ ਕਰਨ ਪਹੁੰਚੀ | ਇਸ ਮੌਕੇ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਗਿਆਸਪੁਰਾ ਵਿੱਚ ਵਾਪਰੀ ਘਟਨਾ ਮੰਦਭਾਗੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਵਿੱਚ ਹਾਂ |

ਕਮੇਟੀ ਨੇ ਇਸ ਦੌਰਾਨ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਇਲਾਕੇ ਦੇ ਲੋਕਾਂ ਤੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ | ਇਸ ਮਾਮਲੇ ਵਿੱਚ ਗਠਿਤ ਅੱਠ ਮੈਂਬਰੀ ਕਮੇਟੀ ਦੇ ਨਾਲ ਮਾਹਰ ਨੇ ਜਾਂਚ ਕੀਤੀ ਹੈ |ਇਸਤੋਂ ਬਾਅਦ ਗਠਿਤ ਕਮੇਟੀ ਮੀਟਿੰਗ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ | ਜਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ | ਕਮੇਟੀ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ NGT ਨੂੰ ਸੌਂਪੇਗੀ।