ਚੰਡੀਗ੍ਹੜ 26 ਅਗਸਤ 2022: ਕਾਂਗਰਸੀ ਦੇ ਵੱਡੇ ਲੀਡਰਾਂ ਦਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੀਤੇ ਦਿਨ ਕਾਂਗਰਸ ਆਗੂ ਜੈਵੀਰ ਸ਼ੇਰਗਿੱਲ (Jaiveer Shergill) ਨੇ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅੱਜ ਗ਼ੁਲਾਮ ਨਬੀ ਆਜ਼ਾਦ (Ghulam Nabi Azad) ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ |
ਇਸ ਦੌਰਾਨ ਪੰਜਾਬ ਤੋਂ ਭਾਜਪਾ ਆਗੂ ਸੁਨੀਲ ਜਾਖੜ (Sunil Jakhar) ਨੇ ਕਿਹਾ ਕਿ ਅੱਜ ਇੰਨੇ ਵੱਡੇ ਲੀਡਰ ਕਾਂਗਰਸ ਕਿਉਂ ਛੱਡ ਗਏ? ਕਾਂਗਰਸ ਨੂੰ ਆਪਣੀਆਂ ਕਮਜ਼ੋਰੀਆਂ ‘ਤੇ ਝਾਤ ਮਾਰਨੀ ਚਾਹੀਦੀ ਹੈ | ਜਾਖੜ ਨੇ ਕਿਹਾ ਕਿ ਕਾਂਗਰਸ ਇਸ ‘ਤੇ ਵਿਚਾਰ ਕਰਨ ਦੀ ਬਜਾਏ ਸਿਰਫ ਇਹੀ ਕਹਿ ਰਹੀਹੈ ਕਿ ਉਨ੍ਹਾਂ ਨੇ ਧੋਖਾ ਦਿੱਤਾ ਹੈ | ਗ਼ੁਲਾਮ ਨਬੀ ਅਜ਼ਾਦ ਸਾਹਿਬ ਨੇ ਅੱਜ ਮੇਰੀਆਂ ਕਹੀਆਂ ਸਾਰੀਆਂ ਗੱਲਾਂ ‘ਤੇ ਮੋਹਰ ਲਗਾ ਦਿੱਤੀ ਹੈ | ਗ਼ੁਲਾਮ ਨਬੀ ਆਜ਼ਾਦ ਦਾ ਅਸਤੀਫ਼ਾ ਅੰਤ ਦੀ ਸ਼ੁਰੂਆਤ ਹੈ। ਇਹ ਚੱਕਰ ਚੱਲਦਾ ਰਹੇਗਾ। ਕਾਂਗਰਸ ਦੇ ਅੰਤ ਨੂੰ ਹੋਰ ਗਤੀ ਮਿਲੇਗੀ |