July 7, 2024 10:25 am
Ghazipur

ਗਾਜ਼ੀਪੁਰ: ਬਰਾਤੀਆਂ ਨਾਲ ਭਰੀ ਮਿੰਨੀ ਬੱਸ ਹਾਈਟੈਂਸ਼ਨ ਤਾਰਾਂ ਦੀ ਲਪੇਟ ‘ਚ ਆਈ, ਕਈ ਜਣਿਆਂ ਦੀ ਮੌਤ

ਚੰਡੀਗੜ੍ਹ, 11 ਮਾਰਚ 2024: ਗਾਜ਼ੀਪੁਰ (Gazipur) ਦੇ ਮਰਦਹ ਇਲਾਕੇ ਬਰਾਤ ਲੈ ਕੇ ਜਾ ਰਹੀ ਹੈ ਇੱਕ ਮਿੰਨੀ ਬੱਸ 11000 ਦੀ ਹਾਈਟੈਂਸ਼ਨ ਤਾਰਾਂ ਦੀ ਲਪੇਟ ‘ਚ ਆ ਗਈ ਅਤੇ ਬੱਸ ਨੂੰ ਭਿਆਨਕ ਅੱਗ ਲੱਗ ਗਈ | ਕੁਝ ਹੀ ਦੇਰ ਵਿੱਚ ਬੱਸ ਅੱਗ ਦਾ ਗੋਲਾ ਬਣ ਗਈ। ਅੱਗ ਇੰਨੀ ਭਿਆਨਕ ਸੀ ਕਿ ਕੋਈ ਵੀ ਅੱਗ ਬੁਝਾਉਣ ਲਈ ਬੱਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਸਕਿਆ।

ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ 6 ਜਣਿਆਂ ਦੀ ਮੌਤ ਦੀ ਖ਼ਬਰ ਹੈ | ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਹਾਦਸੇ ‘ਚ ਹੋਰ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਬੱਸ ਮਊ ਦੇ ਕੋਪਾ ਤੋਂ ਬਰਾਤ ਲੈ ਕੇ ਆ ਰਹੀ ਸੀ। ਬੱਸ ਕੱਚੀ ਸੜਕ ਤੋਂ ਲੰਘ ਰਹੀ ਸੀ। ਬੱਸ ਵਿੱਚ 20 ਤੋਂ ਵੱਧ ਜਣੇ ਸਵਾਰ ਸਨ।