June 28, 2024 5:45 pm
UP Warriorz

GG vs UP: ਯੂਪੀ ਵਾਰੀਅਰਜ਼ ਨੇ ਜਿੱਤ ਨਾਲ ਪਲੇਆਫ ‘ਚ ਬਣਾਈ ਥਾਂ, ਗੁਜਰਾਤ ਤੇ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ

ਚੰਡੀਗੜ੍ਹ, 20 ਮਾਰਚ 2023: ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਯੂਪੀ ਵਾਰੀਅਰਜ਼ (UP Warriorz) ਨੇ ਗੁਜਰਾਤ ਜਾਇੰਟਸ ਨੂੰ ਹਰਾ ਦਿੱਤਾ ਹੈ। ਗੁਜਰਾਤ ਨੇ ਯੂਪੀ ਦੇ ਸਾਹਮਣੇ 179 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਯੂਪੀ ਨੇ 20ਵੇਂ ਓਵਰ ਵਿੱਚ ਇੱਕ ਗੇਂਦ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ।

ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਯੂਪੀ ਵਾਰੀਅਰਜ਼ ਨੇ ਗੁਜਰਾਤ ਜਾਇੰਟਸ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਯੂਪੀ ਦੀ ਟੀਮ ਨੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਗੁਜਰਾਤ ਜਾਇੰਟਸ ਦੇ ਨਾਲ ਰਾਇਲ ਚੈਲੇਂਜਰਸ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 178 ਦੌੜਾਂ ਬਣਾਈਆਂ। ਦਿਆਲਨ ਹੇਮਲਤਾ ਨੇ 33 ਗੇਂਦਾਂ ਵਿੱਚ 57 ਦੌੜਾਂ ਅਤੇ ਐਸ਼ਲੇ ਗਾਰਡਨਰ ਨੇ 39 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਜਵਾਬ ਵਿੱਚ ਯੂਪੀ (UP Warriorz) ਨੇ 19.5 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਤਾਹਿਲਾ ਮੈਕਗ੍ਰਾ ਨੇ 38 ਗੇਂਦਾਂ ਵਿੱਚ 57 ਅਤੇ ਗ੍ਰੇਸ ਹੈਰਿਸ ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ।