ਤਰਨ ਤਾਰਨ, 18 ਦਸੰਬਰ 2024: ਜਾਰਜੀਆ ‘ਚ ਵਾਪਰੀ ਘਟਨਾ (Georgia incident) ‘ਚ 12 ਵਿਅਕਤੀਆਂ ਦੀ ਜਾਨ ਚਲੀ ਗਿਆ ਸੀ, ਜਿਨ੍ਹਾਂ ‘ਚ 11 ਭਾਰਤੀ ਮੂਲ ਦੇ ਨਾਗਰਿਕ ਸਨ | ਇਨ੍ਹਾਂ ਮ੍ਰਿਤਕਾਂ ‘ਚ ਕੁਝ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ, ਜੋ ਰੋਜ਼ੀ-ਰੋਟੀ ਲਈ ਜਾਰਜੀਆ ਗਏ ਸਨ | ਇਨ੍ਹਾਂ ਮ੍ਰਿਤਕਾਂ ‘ਚ ਇੱਕ ਨੌਜਵਾਨ ਤਰਨ ਤਾਰਨ ਮੁਹੱਲਾ ਜਸਵੰਤ ਸਿੰਘ ਦੇ ਰਹਿਣ ਵਾਲੇ ਸੰਨਦੀਪ ਸਿੰਘ ਵੀ ਸ਼ਾਮਲ ਸੀ |
ਸੰਨਦੀਪ ਸਿੰਘ ਦੀ ਘਰਵਾਲੀ ਬਲਜੀਤ ਦੱਸਿਆ ਕਿ ਸੰਨਦੀਪ ਸਿੰਘ ਇੱਕ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਜਾਰਜੀਆ ‘ਚ ਕੰਮ ਕਰਨ ਗਿਆ ਸੀ | ਸੰਨਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ 12 ਵਿਅਕਤੀਆਂ ਇੱਕ ਕਮਰੇ ‘ਚ ਸਨ, ਜਿਨ੍ਹਾਂ ‘ਚ 11 ਭਾਰਤੀ ਸਨ | ਸਾਰੇ ਜਣੇ ਇੰਡੀਅਨ ਰੈਸਟੋਰੈਂਟ ਦੇ ਕਰਮਚਾਰੀ ਕਮਰੇ ‘ਚ ਸੌਂ ਰਹੇ ਸਨ | ਲਾਈਟ ਨਾ ਹੋਣ ਕਾਰਨ ਜਨਰੇਟਰ ਚਾਲੂ ਸੀ। ਜਿਸਦਾ ਧੂੰਆਂ ਚੜ੍ਹਨ ਨਾਲ ਸਾਰੇ ਜਾਣਿਆ ਦੀ ਮੌਤ ਹੋ ਗਈ | ਇਸ ਬਾਰੇ ਉਥੋਂ ਦੇ ਮਾਲਕ ਨੇ ਜਾਣਕਾਰੀ ਦਿੱਤੀ | ਸੰਨਦੀਪ ਸਿੰਘ ਦੀ ਇੱਕ ਬੇਟੀ ਹੈ |
ਸੰਨਦੀਪ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਪੁਕਾਰ ਕੀਤਾ ਹੈ ਕਿ ਸੰਨਦੀਪ ਸਿੰਘ ਦੀ ਮ੍ਰਿਤਕ ਦੇਹ ਹਾਰਟ ਲਿਆਉਣ ‘ਚ ਮੱਦਦ ਕੀਤੀ ਜਾਵੇ, ਤਾਂ ਜੋ ਰਸ਼ਮਾ ਨਾਲ ਅੰਤਿਮ ਸਸਕਾਰ ਕਰ ਸਕਣ | ਇਨ੍ਹਾਂ ਮ੍ਰਿਤਕਾਂ ‘ਚ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦਾ ਰਹਿਣ ਵਾਲਾ ਇੱਕ ਨੌਜਵਾਨ ਵੀ ਸ਼ਾਮਲ ਸੀ | ਮ੍ਰਿਤਕ ਪੰਜਾਬੀ ਨੌਜਵਾਨ ਗਗਨਦੀਪ ਸਿੰਘ (ਉਮਰ ਕਰੀਬ 24 ਸਾਲ) ਚਾਰ ਮਹੀਨੇ ਪਹਿਲਾਂ ਜਾਰਜੀਆ ਗਿਆ ਸੀ |
Read More: Georgia: ਤਬਲਿਸੀ ‘ਚ ਵੱਡਾ ਹਾਦਸਾ, ਦਮ ਘੁੱਟਣ ਕਾਰਨ 12 ਜਣਿਆ ਦੀ ਮੌ.ਤ