ਦਿੱਲੀ 08 ਨਵੰਬਰ 2023: ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਭਾਜਪਾ ਦਿੱਲੀ (ਸਿੱਖ ਸੈੱਲ) ਤੋਂ ਡਾ: ਗੁਰਮੀਤ ਸਿੰਘ ਸੂਰਾ ਵੱਲੋਂ “ਪੂਰਬੀ ਦਿੱਲੀ ਗੱਤਕਾ ਕੱਪ ਮੁਕਾਬਲਾ 2023” ਕਰਵਾਇਆ ਗਿਆ। ਅਜਿਹਾ ਸਮਾਗਮ ਪੂਰਬੀ ਦਿੱਲੀ ਵਿੱਚ ਪਹਿਲੀ ਵਾਰ ਕਰਵਾਇਆ ਗਿਆ ।ਇਹ ਮਹੱਤਵਪੂਰਨ ਮੁਕਾਬਲਾ 8 ਨਵੰਬਰ 2023 ਦਿਨ ਬੁੱਧਵਾਰ ਨੂੰ ਗੀਤਾ ਕਲੋਨੀ ਰਾਮਲੀਲਾ ਮੈਦਾਨ, ਪੂਰਬੀ ਦਿੱਲੀ ਵਿਖੇ ਕਰਵਾਇਆ ਗਿਆ । ਸਮਾਗਮ ਤੋਂ ਪਹਿਲਾਂ ਵਿਸ਼ਾਲ ਜਰਨਲ ਮਾਰਚ ਕੱਢਿਆ।
ਘੋੜਿਆਂ ਦੇ ਨਾਲ-ਨਾਲ ਨਿਹੰਗ ਸਿੰਘ ਵੀ ਜਨਰਲ ਮਾਰਚ ਵਿੱਚ ਸ਼ਮੂਲੀਅਤ ਕਰਨਗੇ। ਇਹ ਮਾਰਚ 1 ਵਜੇ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਸਾਹਿਬ ਜੀ ਤੋਂ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇਹ ਗੀਤਾ ਕਲੋਨੀ 14 ਬਲਾਕ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਅਤੇ 7 ਬਲਾਕ ਦੇ ਗੁਰਦੁਆਰਾ ਭਾਈ ਪੁੰਛੂ ਸਾਹਿਬ ਤੋਂ ਹੁੰਦਾ ਹੋਇਆ ਰਾਮਲੀਲਾ ਗਰਾਊਂਡ, ਗੀਤਾ ਕਲੋਨੀ ਵਿਖੇ ਸਮਾਪਤ ਹੋਵੇਗਾ।
ਗੱਤਕਾ ਕੱਪ ਵਿੱਚ ਪੰਜਾਬ, ਹਿਮਾਚਲ, ਚੰਡੀਗੜ੍ਹ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਦਿੱਲੀ ਸਮੇਤ 9 ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੇ ਜੇਤੂ ਨੂੰ ਯੋਗ ਇਨਾਮ ਦਿੱਤਾ ਜਾਵੇਗਾ, ਉਪਰੰਤ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਇਸ ਨਿਵੇਕਲੇ ਸਮਾਗਮ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਅਤੇ ਬਾਬਾ ਜੋਗਾ ਸਿੰਘ ਜੀ ਵੀ ਹਾਜ਼ਰੀ ਭਰਨਗੇ।
ਇਸ ਮੁਕਾਬਲੇ ਨੂੰ ਦੇਖਣ ਲਈ ਪੂਰੇ ਕ੍ਰਿਕਟਰ ਅਤੇ ਦਿੱਲੀ ਦੇ ਸਾਬਕਾ ਸੰਸਦ ਮੈਂਬਰ ਗੌਤਮ ਗੰਭੀਰ ਵੀ ਪਹੁੰਚੇ।ਗੌਤਮ ਗੰਭੀਰ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸ਼ਾਨ ਹੈ। ਉਨ੍ਹਾਂਨੇ ਜਦੋਂ ਵੀ ਸ਼ਾਸਤਰ ਚੁੱਕੇ ਤਾਂ ਹਮੇਸ਼ਾ ਦੇਸ਼ ਦੀ ਸੁਰੱਖਿਆ ਲਈ ਚੁੱਕੇ । ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਆਦਰਸ਼ ਸ਼ਹੀਦ ਭਗਤ ਸਿੰਘ ਸੀ, ਤੁਸੀਂ ਜਾਣਦੇ ਹੋ ਕਿ ਉਹ ਕਿਸ ਸਮਾਜ ਨਾਲ ਸਬੰਧਤ ਸਨ,ਉਹ ਦੇਸ਼ ਦਾ ਮਾਣ ਅਤੇ ਸ਼ਾਨ ਹਨ । ਦਿੱਲੀ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਗੱਤਕਾ ਸਾਰੇ ਬੱਚਿਆਂ ਨੂੰ ਸਿੱਖਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਅਤੇ ਆਪਣੇ ਦੇਸ਼ ਦੀ ਰੱਖਿਆ ਕਰ ਸਕਣ।ਗੁਰਮੀਤ ਸਿੰਘ ਨੇ ਵੀ ਇਸ ਮੁਕਾਬਲੇ ਲਈ ਸਾਰਿਆਂ ਨੂੰ ਵਧਾਈ ਦਿੱਤੀ।