ਵਿਕਸਿਤ ਭਾਂਰਤ ਦੇ ਚਾਰ ਥੰਮ੍ਹ ਗਰੀਬ, ਨੌਜਵਾਨ , ਅੰਨਦਾਤਾ ਤੇ ਨਾਰੀ ਸ਼ਕਤੀ ਨੂੰ ਮਜਬੂਤ ਕਰੇਗਾ ਆਮ ਬਜਟ- ਕ੍ਰਿਸ਼ਣ ਲਾਲ ਪੰਵਾਰ

ਬਜਟ ਵਿਚ ਆਉਣ ਵਾਲੇ 25 ਸਾਲਾਂ ਦੀ ਵਿਕਾਸ ਯਾਤਰਾ ਨੂੰ ਤੇਜੀ ਦੇਣ ਲਈ ਬੁਨਿਆਦੀ ਢਾਂਚਾ, ਡਿਜੀਟਲ ਅਰਥਵਿਵਸਥਾ, ਸਿਖਿਆ, ਸਿਹਤ ਖੇਤੀਬਾੜੀ ਅਤੇ ਰੁਜਗਾਰ ਸ੍ਰਿਜਨ ਖੇਤਰਾਂ ‘ਤੇ ਕੀਤਾ ਗਿਆ ਫੋਕਸ

12 ਲੱਖ ਤੱਕ ਦੀ ਆਮਦਨ ਨੂੰ ਇੰਕਮ ਟੈਕਸ ਸੀਮਾ ਤੋਂ ਛੋਟ ਦੇ ਮੱਧਮ ਵਰਗ ਨੂੰ ਵੀ ਮਿਲੀ ਵੱਡੀ ਰਾਹਤ

ਚੰਡੀਗੜ੍ਹ, 2 ਫਰਵਰੀ 2025- ਹਰਿਆਣਾ (haryana) ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕੇਂਦਰੀ ਖਜਾਨਾ ਮੰਤਰੀ  ਨਿਰਮਲਾ ਸੀਤਾਕਰਣ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਨੂੰ ਹਰ ਵਰਗ ਦੇ ਲਈ ਭਲਾਈਕਾਰੀ ਦੱਸਦੇ ਹੋਏ ਕਿਹਾ ਕਿ ਬਜਟ ਵਿਚ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਗਰੀਬ, ਨੌਜਵਾਨ, ਅੰਨਦਾਤਾ ਅਤੇ ਨਾਰੀ ਸ਼ਕਤੀ ਨੂੰ ਮਜਬੂਤ ਕਰਨ ਦੀ ਝਲਕ ਦਿਖੀ ਹੈ। ਉੱਥੇ ਹੀ, 12 ਲੱਖ ਰੁਪਏ ਤੱਕ ਦੀ ਆਮਦਨੀ ਵਿਚ ਇੰਕਮ ਟੈਕਸ ਛੋਟ ਨਾਲ ਨੌਕਰੀਪੇਸ਼ਾ ਮੱਧਮ ਵਰਗ ਨੂੰ ਵੀ ਵੱਡੀ ਰਾਹਤ ਦੇਣ ਦਾ ਕੰਮ ਕੀਤਾ ਗਿਆ ਹੈ।

ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (narender modi) ਦੀ ਅਗਵਾਈ ਹੇਠ ਲਗਾਤਾਰ ਤੀਜੇ ਕਾਰਜਕਾਲ ਵਿਚ ਆਮ ਬਜਟ ਦੀ ਬਿਤਹਰੀ, ਵਿਕਾਸ ਨੂੰ ਗਤੀ ਦੇਣ ਵਾਲਾ ਅਤੇ ਮੱਧਮ ਵਰਗ ਦੀ ਵਿੱਤੀ ਸਮਰੱਥਾ ਵਧਾਉਣ ਦੀ ਦਿਸ਼ਾ ਵਿਚ ਪੇਸ਼ ਕੀਤਾ ਗਿਆ ਬਜਟ ਹੈ। ਉਨ੍ਹਾਂ ਨੇ ਕਿਹਾ ਕਿ ਹਰ ਘਰ, ਨੱਲ ਤੋਂ ਜਲ੍ਹ ਯੋਜਨਾ ਨੂੰ ਸਾਲ 2028 ਤੱਕ ਵਧਾਉਣ, ਮਹਿਲਾ ਨੋਜੁਆਨ ਉਦਮੀਆਂ ਨੂੰ 2 ਕਰੋੜ ਰੁਪਏ ਤੱਕ ਦਾ ਟਰਮ ਲੋਨ, ਕਿਸਾਨਾਂ ਨੂੰ ਕੇ੍ਰਡਿਟ ਕਾਰਡ ਲਿਮਿਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੇ ਜਾਣ ਨਾਲ ਹਰ ਵਰਗ ਦੀ ਭਲਾਈ ਯਕੀਨੀ ਕਰਨ ਦਾ ਯਤਨ ਸਰਕਾਰ ਨੇ ਕੀਤਾ ਹੈ।

ਹਰਿਆਣਾ ਬਣੇਗਾ ਵਿਸ਼ਵ ਸਿਖਿਆ ਦਾ ਕੇਂਦਰ, ਏਆਈ ਅਤੇ ਆਧੁਨਿਕ ਸਕਿਲਸ ਦੀ ਮਿਲੇਗੀ ਸਿਖਲਾਈ

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਸਿਖਿਆ ਦੇ ਖੇਤਰ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਪ੍ਰੋਤਸਾਹਨ ਦੇਣ ਲਈ 500 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਸਿਖਿਆ ਤਹਿਤ ਬਨਾਵਟੀ ਬੁੱਧੀਮਤਾ ਸਬੰਧੀ ਇੱਕ ਐਕਸੀਲੈਂਸ ਕੇਂਦਰ ਸਥਾਪਿਤ ਕਰਨ ਦਾ ਜੋ ਪ੍ਰਕਲਪ ਕੀਤਾ ਹੈ, ਉਹ ਆਧੁਨਿਕ ਸਿਖਿਆ ਲਈ ਮੀਲ ਦਾ ਪੱਧਰ ਸਾਬਿਤ ਹੋਵੇਗਾ। ਇਸੀ ਦਿਸ਼ਾ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦਾ ਵੀ ਸੰਕਲਪ ਹੈ ਕਿ ਅਸੀਂ ਹਰਿਆਣਾ ਨੂੰ ਵਿਸ਼ਵ ਸਿਖਿਆ ਦਾ ਕੇਂਦਰ ਬਣਾਵਾਂਵੇ, ਜੋ ਏਆਈ ਅਤੇ ਆਧੁਨਿਕ ਸਕਿਲਸ ਦੀ ਸਖਿਲਾਈ ਪ੍ਰਦਾਨ ਕਰੇਗਾ ਅਤੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਸ੍ਰਿਜਤ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਸੂਬੇ ਦੇ ਹਰ ਗਰੀਬ ਤੇ ਜਰੂਰਤਮੰਦ ਵਿਅਕਤੀ ਨੂੰ ਸਿਹਤਮੰਦ ਸੇਵਾਵਾਂ ਦਾ ਸੁਗਮਤਾ ਨਾਲ ਲਾਭ ਮਿਲੇ। ਇਸ ਦਿਸ਼ਾ ਵਿਚ ਕੇਂਦਰੀ ਬਜਟ ਵਿਚ ਕੈਂਸਰ ਮਰੀਜਾਂ ਦੇ ਬਿਹਤਰ ਇਲਾਜ ਤੇ ਸਮੇਂ ‘ਤੇ ਕੈਂਸਰ ਦੀ ਪੜਤਾਲ ਯਕੀਨੀ ਕਰਨ ਲਈ ਨਾ ਸਿਰਫ ਕੈਂਸਰ ਦਵਾਈਆਂ ਨੂੰ ਡਿਊਟੀ ਫਰੀ ਕਰਦੇ ਹੋਏ ਉਨ੍ਹਾਂ ਨੂੰ ਸਸਤਾ ਕੀਤਾ ਗਿਆ ਹੈ, ਸਗੋ ਅਗਲੇ ਤਿੰਨ ਸਾਲ ਵਿਚ ਹਰ ਜਿਲ੍ਹਾ ਵਿਚ ਕੈਂਸਰ ਡੇ ਕੇਅਰ ਵੀ ਸਥਾਪਿਤ ਕਰਨ ਨਾਲ ਮਰੀਜਾਂ ਨੂੰ ਵੱਡੀ ਰਾਹਤ ਮਿੇਲਗੀ।

ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਪਬਲਿਕ ਖੇਤਰ ਦੇ ਬੈਂਕ, ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਦੀ ਕਰਜਾ ਜਰੂਰਤਾਂ ਨੂੰ ਪੂਰਾ ਕਰਨ ਲਈ ਗ੍ਰਾਮੀਣ ਕ੍ਰੇਡਿਟ ਕਾਰਡ ਫ੍ਰੇਮਵਰਕ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਨਾਲ ਉਨ੍ਹਾਂ ਦੇ ਵਪਾਰਾਂ ਨੂੰ ਪ੍ਰੋਤਸਾਹਨ ਮਿਲੇਗਾ।

ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਕੇਂਦਰੀ ਬਜਟ 2025-26 ਆਤਮਨਿਰਭਰ ਭਾਰਤ ਤੇ ਵਿਕਸਿਤ ਭਾਰਤ ਦੀ ਦਿਸ਼ਾ ਵਿਚ ਇੱਕ ਮਜਬੂਤ ਕਦਮ ਹੈ। ਇਹ ਬਜਟ ਸਾਰੇ ਵਰਗਾਂ ਦੀ ਉਮੀਦਾਂ ਨੂੰ ਪੂਰਾ ਕਰਨ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਸਰਵਸਮਾਵੇਸ਼ੀ ਬਜਟ ਵਿਚ ਦੇਸ਼ ਦੇ ਆਉਣ ਵਾਲੇ 25 ਸਾਲਾਂ ਦੀ ਵਿਕਾਸ ਯਾਤਰਾਂ ਨੂੰ ਗਤੀ ਦੇਣ ਲਈ ਬੁਨਿਆਦੀ ਢਾਂਚੇ, ਡਿਜੀਟਲ ਅਰਥਵਿਵਸਥਾ, ਸਿਖਿਆ, ਸਿਹਤ, ਖੇਤੀਬਾੜੀ, ਰੱਖਿਆ, ਰੁਜਗਾਰ ਸ੍ਰਿਜਨ ਵਰਗੇ ਸਾਰੇ ਖੇਤਰਾਂ ‘ਤੇ ਧਿਆਨ ਦਿੱਤਾ ਗਿਆ ਹੈ। ਇਹ ਬਜਟ 140 ਕਰੋੜ ਦੇਸ਼ਵਾਸੀਆਂ ਦੀ ਭਲਾਈ ਤੇ ਭਾਰਤ ਨੁੰ ਆਤਮਨਿਰਭਰ ਬਨਾਉਣ ਵਾਲੇ ਇਤਿਹਾਸਿਕ ਬਜਟ ਹੈ।

Read More: ਹਰਿਆਣਾ ‘ਚ ਇਸ ਨਿਯਮ ਵਿੱਚ ਵੱਡਾ ਬਦਲਾਅ, ਇਨ੍ਹਾਂ ਪਰਿਵਾਰਾਂ ਦੇ ਪਛਾਣ ਪੱਤਰ ਹੋਣਗੇ ਰੱਦ

ਵਿਦੇਸ਼

Scroll to Top