Malala Yousafzai

ਲਿੰਗ ਅਤੇ ਰੰਗ ਦੇ ਭੇਦਭਾਵ ਨੂੰ ਮਨੁੱਖਤਾ ਵਿਰੁੱਧ ਅਪਰਾਧ ਐਲਾਨਿਆ ਜਾਵੇ: ਮਲਾਲਾ ਯੂਸਫਜ਼ਈ

ਚੰਡੀਗੜ੍ਹ, 6 ਦਸੰਬਰ 2023: ਨੋਬਲ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੂਸਫਜ਼ਈ (Malala Yousafzai)  ਨੇ ਲਿੰਗ ਅਤੇ ਰੰਗ ਦੇ ਭੇਦਭਾਵ ਨੂੰ ਮਨੁੱਖਤਾ ਵਿਰੁੱਧ ਅਪਰਾਧ ਕਿਹਾ ਹੈ। ਉਨ੍ਹਾਂ ਇਹ ਗੱਲ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਨੈਲਸਨ ਮੰਡੇਲਾ ਲੈਕਚਰ ਦੇ 21ਵੇਂ ਐਡੀਸ਼ਨ ਵਿੱਚ ਬੋਲਦਿਆਂ ਕਹੀ। ਇਸ ਦੌਰਾਨ ਮਲਾਲਾ ਨੇ ਅਫਗਾਨਿਸਤਾਨ ‘ਚ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਬਾਰੇ ਵੀ ਗੱਲ ਕੀਤੀ।

ਮਲਾਲਾ  (Malala Yousafzai) ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੁਆਰਾ ਔਰਤਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੱਖਣੀ ਅਫਰੀਕਾ ਵਿੱਚ ਨਸਲੀ ਵਿਤਕਰੇ ਦੇ ਤਹਿਤ ਕਾਲੇ ਲੋਕਾਂ ਨਾਲ ਸਲੂਕ ਕਰਨ ਦੇ ਸਮਾਨ ਹਨ। ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦਿਆਂ ਮਲਾਲਾ ਨੇ ਇਹ ਵੀ ਮੰਗ ਕੀਤੀ ਕਿ ‘ਲਿੰਗ ਭੇਦਭਾਵ’ ਨੂੰ ਮਨੁੱਖਤਾ ਵਿਰੁੱਧ ਅਪਰਾਧ ਐਲਾਨਿਆ ਜਾਵੇ।

ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਸਮੇਤ ਕਈ ਮੁਸਲਿਮ ਦੇਸ਼ਾਂ ਦੇ ਵਿਦਵਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਇਸਲਾਮ ਲੜਕੀਆਂ ਅਤੇ ਔਰਤਾਂ ਨੂੰ ਸਿੱਖਿਆ ਅਤੇ ਕੰਮ ਦੇ ਅਧਿਕਾਰ ਤੋਂ ਵਾਂਝੇ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ। ਜ਼ਿਕਰਯੋਗ ਹੈ ਕਿ ਮਲਾਲਾ ਯੂਸਫਜ਼ਈ ਨੂੰ 2014 ‘ਚ 17 ਸਾਲ ਦੀ ਉਮਰ ‘ਚ ਪਾਕਿਸਤਾਨ ‘ਚ ਲੜਕੀਆਂ ਦੀ ਸਿੱਖਿਆ ਲਈ ਲੜਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ।

Scroll to Top