ਸੰਯੁਕਤ ਰਾਸ਼ਟਰ

Gaza Ceasefire: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਜੰਗਬੰਦੀ ਪ੍ਰਸਤਾਵ ‘ਤੇ ਅੱਜ ਵੋਟਿੰਗ

ਨਿਊ ਯਾਰਕ, 04 ਜੂਨ 2025: Gaza Ceasefire news: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਅੱਜ ਗਾਜ਼ਾ ‘ਚ ਜੰਗਬੰਦੀ ਪ੍ਰਸਤਾਵ ‘ਤੇ ਵੋਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ ਅਮਰੀਕਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਜੰਗਬੰਦੀ ਪ੍ਰਸਤਾਵ ਨੂੰ ਵੀਟੋ ਪਾਵਰ ਦੀ ਵਰਤੋਂ ਕਰ ਸਕਦਾ ਹੈ | ਇਸ ਪ੍ਰਸਤਾਵ ‘ਚ ਗਾਜ਼ਾ ‘ਚ ਤੁਰੰਤ, ਬਿਨਾਂ ਸ਼ਰਤ ਅਤੇ ਸਥਾਈ ਜੰਗਬੰਦੀ ਦੀ ਮੰਗ ਕੀਤੀ ਗਈ ਹੈ |

ਇਸ ਮੌਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 10 ਚੁਣੇ ਹੋਏ ਮੈਂਬਰਾਂ ਵੱਲੋਂ ਪੇਸ਼ ਕੀਤਾ ਮਤਾ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਹਮਾਸ ਅਤੇ ਹੋਰ ਸਮੂਹਾਂ ਦੁਆਰਾ ਬੰਧਕ ਬਣਾਏ ਗਏ ਸਾਰੇ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਹ ਗਾਜ਼ਾ ‘ਚ ਮਨੁੱਖੀ ਸਥਿਤੀ ਨੂੰ ਵਿਨਾਸ਼ਕਾਰੀ ਦੱਸਦਿਆਂ, ਮਨੁੱਖੀ ਸਹਾਇਤਾ ਦੇ ਪ੍ਰਵੇਸ਼ ‘ਤੇ ਸਾਰੀਆਂ ਪਾਬੰਦੀਆਂ ਨੂੰ ਤੁਰੰਤ, ਬਿਨਾਂ ਸ਼ਰਤ ਹਟਾਉਣ ਦੀ ਮੰਗ ਕਰਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਵੋਟਿੰਗ ਇਜ਼ਰਾਈਲ ਅਤੇ ਅਮਰੀਕਾ-ਸਮਰਥਿਤ ਫਾਊਂਡੇਸ਼ਨ ਦੁਆਰਾ ਗਾਜ਼ਾ ਦੇ ਇਜ਼ਰਾਈਲੀ ਫੌਜੀ ਖੇਤਰਾਂ ਦੇ ਅੰਦਰ ਸਹਾਇਤਾ ਵੰਡ ਕੇਂਦਰ ਸਥਾਪਤ ਕਰਨ ਤੋਂ ਬਾਅਦ ਗੋਲੀਬਾਰੀ ਦੇ ਵਿਚਕਾਰ ਹੋਵੇਗੀ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਹ ਸਿਸਟਮ ਹਮਾਸ ਨੂੰ ਪਾਸੇ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਨਵੀਂ ਪ੍ਰਣਾਲੀ ਨੂੰ ਰੱਦ ਕਰ ਦਿੱਤਾ ਹੈ, ਇਹ ਕਹਿੰਦੇ ਹੋਏ ਕਿ ਇਹ ਗਾਜ਼ਾ ‘ਚ ਵਧ ਰਹੇ ਭੁੱਖਮਰੀ ਸੰਕਟ ਨੂੰ ਹੱਲ ਨਹੀਂ ਕਰਦਾ ਹੈ। ਸਗੋਂ, ਇਹ ਇਜ਼ਰਾਈਲ ਨੂੰ ਸਹਾਇਤਾ ਨੂੰ ਹਥਿਆਰ ਵਜੋਂ ਵਰਤਣ ਦੀ ਆਗਿਆ ਦਿੰਦਾ ਹੈ। ਇਹ ਨਿਰਪੱਖਤਾ ਅਤੇ ਆਜ਼ਾਦੀ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕਰਦਾ ਹੈ। ਵੱਖ-ਵੱਖ ਦੇਸ਼ਾਂ ਦੇ ਕਈ ਸੰਯੁਕਤ ਰਾਸ਼ਟਰ ਡਿਪਲੋਮੈਟਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਰੀਕਾ ਇਸ ਪ੍ਰਸਤਾਵ ਨੂੰ ਵੀਟੋ ਕਰੇਗਾ। ਸੰਯੁਕਤ ਰਾਸ਼ਟਰ ਵਿੱ’ਚ ਅਮਰੀਕੀ ਮਿਸ਼ਨ ਨੇ ਇਸ ਦਾ ਜਵਾਬ ਨਹੀਂ ਦਿੱਤਾ।

ਗਾਜ਼ਾ ਦੇ ਲਗਭਗ 20 ਲੱਖ ਲੋਕ ਅੰਤਰਰਾਸ਼ਟਰੀ ਸਹਾਇਤਾ ‘ਤੇ ਨਿਰਭਰ ਹਨ। ਇੱਥੇ ਇਜ਼ਰਾਈਲ ਨੇ ਗਾਜ਼ਾ ਦੀਆਂ ਲਗਭਗ ਸਾਰੀਆਂ ਭੋਜਨ ਉਤਪਾਦਨ ਸਮਰੱਥਾਵਾਂ ਨੂੰ ਤਬਾਹ ਕਰ ਦਿੱਤਾ ਹੈ। ਇਜ਼ਰਾਈਲ ਨੇ 2 ਮਾਰਚ ਨੂੰ ਗਾਜ਼ਾ ਨੂੰ ਸਪਲਾਈ ‘ਤੇ ਨਾਕਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਸਹਿਯੋਗੀਆਂ ਦੇ ਦਬਾਅ ਤੋਂ ਬਾਅਦ, ਪਿਛਲੇ ਮਹੀਨੇ ਦੇ ਅੰਤ ‘ਚ ਸੀਮਤ ਸਹਾਇਤਾ ਦੁਬਾਰਾ ਆਉਣੀ ਸ਼ੁਰੂ ਹੋ ਗਈ।

Read More: ਡੋਨਾਲਡ ਟਰੰਪ ਵੱਲੋਂ ਵਿਦੇਸ਼ੀ ਸਹਾਇਤਾ ਰੋਕਣ ਨਾਲ ਮਰ ਸਕਦੇ ਨੇ ਲੱਖਾਂ ਏਡਜ਼ ਮਰੀਜ਼: ਸੰਯੁਕਤ ਰਾਸ਼ਟਰ

Scroll to Top