August 20, 2024 8:22 pm
Gautam Gambhir

Gautam Gambhir: ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

ਚੰਡੀਗੜ੍ਹ 09 ਜੁਲਾਈ 2024: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ (Gautam Gambhir) ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਹੋਣਗੇ | ਇਸਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਕੀਤਾ ਹੈ | ਗੌਤਮ ਗੰਭੀਰ ਹੁਣ ਰਾਹੁਲ ਦ੍ਰਾਵਿੜ ਦੀ ਥਾਂ ਲੈਣਗੇ | ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖ਼ਤਮ ਹੋ ਚੁੱਕਾ ਹੈ | ਭਾਰਤੀ ਟੀਮ ਨੇ ਰਾਹੁਲ ਦ੍ਰਾਵਿੜ ਦੀ ਕੋਚਿੰਗ ਹੇਠ ਟੀ-20 ਵਿਸ਼ਵ ਕੱਪ 2024 ਦੀ ਚੈਂਪੀਅਨ ਬਣੀ | ਗੌਤਮ ਗੰਭੀਰ ਦਾ ਕਾਰਜਕਾਲ 3.5 ਸਾਲ ਦਾ ਹੋਵੇਗਾ।