Gautam Adani

ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ

ਚੰਡੀਗੜ੍ਹ, 5 ਜਨਵਰੀ 2024: ਅਡਾਨੀ ਗਰੁੱਪ ਆਫ ਕੰਪਨੀਆਂ ਦੇ ਚੇਅਰਪਰਸਨ ਗੌਤਮ ਅਡਾਨੀ (Gautam Adani) ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦੇ ਹੋਏ ਇੱਕ ਵਾਰ ਫਿਰ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੇਅਰਾਂ ‘ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ ‘ਚ ਚੋਟੀ ਦੇ 12 ‘ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਮੁਕੇਸ਼ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ ‘ਤੇ ਹਨ।

ਗੌਤਮ ਅਡਾਨੀ (Gautam Adani) ਦੀ ਕੁੱਲ ਜਾਇਦਾਦ ਇਕ ਸਾਲ ‘ਚ 13 ਅਰਬ ਡਾਲਰ (ਲਗਭਗ 1.08 ਲੱਖ ਕਰੋੜ ਰੁਪਏ) ਵਧ ਕੇ 97.6 ਅਰਬ ਡਾਲਰ (ਲਗਭਗ 8.12 ਲੱਖ ਕਰੋੜ ਰੁਪਏ) ‘ਤੇ ਪਹੁੰਚ ਗਈ ਹੈ। ਜਦੋਂ ਕਿ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਇਸ ਸਾਲ 66.5 ਕਰੋੜ ਰੁਪਏ (ਕਰੀਬ 5 ਹਜ਼ਾਰ ਕਰੋੜ ਰੁਪਏ) ਵਧ ਕੇ 97 ਅਰਬ ਡਾਲਰ (ਕਰੀਬ 8.07 ਲੱਖ ਕਰੋੜ ਰੁਪਏ) ਹੋ ਗਈ ਹੈ।

Bloomberg Billionaires Index

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ

ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਦੇ ਸੀਈਓ ਐਲਨ ਮਸਕ 18.31 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਸ ਤੋਂ ਬਾਅਦ 14.06 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਅਤੇ ਤੀਜੇ ਸਥਾਨ ‘ਤੇ LVMH ਦੇ ਬਰਨਾਰਡ ਅਰਨੌਲਟ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 13.98 ਲੱਖ ਕਰੋੜ ਰੁਪਏ ਹੈ।

Scroll to Top