ਚੰਡੀਗੜ੍ਹ ,31 ਅਗਸਤ 2021 : ਬੀਤੇ ਦਿਨੀਂ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ , ਜਿਸ ਦੇ ਵਿੱਚ ਗਊਸ਼ਾਲਾ ਸੰਚਾਲਕ ਨੇ ਵਿਧਾਇਕ ਸੁਰਿੰਦਰ ਚੌਧਰੀ ਅਤੇ ਪੁਲਿਸ ਅਧਿਕਾਰੀ ਪੁਸ਼ਪ ਬਾਲੀ ਦੇ ਨਾਲ ਕੁਝ ਭੂ-ਮਾਫ਼ੀਆ ਵੱਲੋ ਉਸਤੇ ਗਊਸ਼ਾਲਾ ਦੀ ਜ਼ਮੀਨ ਅਤੇ ਹਨੂੰਮਾਨ ਮੰਦਿਰ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸੀ |
ਜਿਸ ਤੋਂ ਪ੍ਰੇਸ਼ਾਨ ਹੋ ਕੇ ਗਊਸ਼ਾਲਾ ਸੰਚਾਲਕ ਨੇ ਖ਼ੁਦਕੁਸ਼ੀ ਕਰਨ ਦਾ ਕਦਮ ਚੁੱਕਿਆ ਸੀ ਤੇ ਅੱਜ ਸਵੇਰੇ 7 ਵਜੇ ਉਸਦੀ ਮੌਤ ਹੋ ਗਈ | ਦੱਸਣਯੋਗ ਹੈ ਕਿ ਜਲੰਧਰ ਦੇ ਨੇੜੇ ਲਾਂਬੜਾ ‘ਚ ਕਾਂਗਰਸ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਅਤੇ ਪੁਲਿਸ ਅਫ਼ਸਰ ਤੋਂ ਦੁੱਖੀ ਆ ਕੇ ਗਊਸ਼ਾਲਾ ਸੰਚਾਲਕ ਨੇ ਸੋਸ਼ਲ ਮੀਡਿਆ ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀਤੀ ਸੀ |