Derabassi

ਡੇਰਾਬੱਸੀ ਦੀ ਸੌਰਵ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ‘ਚ ਹੋ ਰਹੀ ਹੈ ਦਿੱਕਤ

ਡੇਰਾਬੱਸੀ,19 ਮਈ 2023: ਪੰਜਾਬ ਵਿੱਚ ਇੱਕ ਵਾਰ ਫਿਰ ਗੈਸ ਲੀਕ ਮਾਮਲਾ ਸਾਹਮਣੇ ਆਇਆ ਹੈ | ਬਰਵਾਲਾ ਸੜਕ ‘ਤੇ ਸਥਿਤ ਸੌਰਵ ਕੈਮੀਕਲ ਯੂਨੀਟ 1 ਵਿੱਚ ਰਾਤ ਕਰੀਬ ਗੈਸ ਲੀਕ ਹੋ ਗਈ। ਇਸਦੇ ਚੱਲਦੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਰਹੀ ਹੈ ਅਤੇ ਅੱਖਾਂ ਵਿੱਚ ਜਲਣ ਹੋਣ ਲੱਗੀ । ਗੈਸ ਲੀਕ ਹੋਣ ਕਰਕੇ ਜਿਥੇ ਫੈਕਟਰੀ ਵਿੱਚ ਭਾਜੜਾਂ ਪੈ ਗਈ, ਓਥੇ ਹੀ ਨਾਲ ਜੀ ਬੀ ਪੀ ਈਕੋ ਹੋਮ, ਈਕੋ 2 ਅਤੇ ਜੀ.ਬੀ.ਪੀ ਸੁਪਰਿਆ ਹਾਊਸਿੰਗ ਪ੍ਰੋਜੈਕਟ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਜਦੋਂ ਸੁੱਤੇ ਹੋਏ ਸਨ ਤਾਂ ਸਾਹ ਲੈਣ ਦੀ ਦਿੱਕਤ ਹੋਣ ਲੱਗੀ, ਇਸਤੋਂ ਬਾਅਦ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ।

ਲੋਕਾਂ ਵਲੋਂ ਪੁਲਿਸ ਦੇ ਕੰਟਰੋਲ ਰੂਮ ‘ਤੇ ਸੂਚਨਾ ਦੇਣ ‘ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪਹੁੰਚ ਕੇ ਸਤਿਥੀ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾਰੀ ਕਰ ਦਿੱਤੀ। ਜਿਥੇ ਗੈਸ ਲੀਕ ਹੋ ਰਹੀ ਸੀ ਉਥੇ ਧੂੰਏ ਦੇ ਗੁਬਾਰ ਬਣੇ ਹੋਏ ਸਨ। ਜਿਨ੍ਹਾਂ ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜ਼ਾ ਰਹੀ ਸੀ, ਉਨ੍ਹਾਂ ਹੀ ਗੈਸ ਹੋਰ ਖ਼ਤਰਨਾਕ ਹੋ ਰਹੀ ਸੀ।

ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੈਕਟਰੀ ਵਿੱਚ ਜਾਇਲੀਨ ਨਾਮਕ ਕੈਮੀਕਲ ਦੋ ਡਰੰਮ ਮੌਜੂਦ ਸਨ। ਫੈਕਟਰੀ ਕਰਮੀਆਂ ਮੁਤਾਬਕ ਉਨ੍ਹਾਂ ਵਿਚੋਂ ਇੱਕ ਡਰੰਮ ਟੁੱਟਣ ਕਰਕੇ ਗੈਸ ਲੀਕ ਹੋ ਗਈ। ਰਾਤ ਕਰੀਬ 11 ਵਜੇ ਗੈਸ ਲੀਕ ਹੋਈ, ਜਿਸ ਪਾਸੇ ਹਵਾ ਚੱਲ ਰਹੀ ਸੀ | ਗੈਸ ਉਸ ਪਾਸੇ ਹਵਾ ਵਿੱਚ ਮਿਲ ਕੇ ਉਡ ਰਹੀ ਸੀ। ਉਸੇ ਖੇਤਰ ਵੱਲ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਅਤੇ ਲੋਕਾਂ ਆਪਣੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਗਏ। ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿੱਚ ਕਰੀਬ 40 ਕਰਮੀ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੈਟਾਂ ਵਿੱਚ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜ਼ਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਗੈਸ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Scroll to Top