ਚੰਡੀਗੜ੍ਹ 02 ਜੁਲਾਈ 2022: ਤਲਵੰਡੀ ਸਾਬੋ (Talwandi Sabo) ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਗੈਸ ਲੀਕ ਹੋਮ ਦੀ ਖ਼ਬਰ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਸਥਾਨਕ ਨਗਰ ਦੇ ਸੀਵਰੇਜ ਟਰੀਟਮੈਂਟ ਪਲਾਂਟ ‘ਚ ਬੀਤੀ ਅੱਧੀ ਰਾਤ ਤੋਂ ਬਾਅਦ ਪਾਣੀ ਸਾਫ਼ ਕਰਨ ਵਾਲੀ ਗੈਸ ਲੀਕ ਹੋ ਗਈ |
ਘਟਨਾ ਦਾ ਪਤਾ ਚੱਲਦੇ ਹੀ ਗੈਸ ਲੀਕ ਹੋਣ ਕਾਰਨ ਪਲਾਟ ਉੱਪਰ ਛਾਈ ਧੁੰਦਨੁਮਾ ਪਰਤ ਨੂੰ ਹਟਾਉਣ ਲਈ ਕਈ ਫਾਇਰ ਬ੍ਰਿਗੇਡ ਗੱਡੀਆਂ ਨੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਸਥਿਤੀ ਕਾਬੂ ਹੇਠ ਹੈ | | ਇਸ ਦੌਰਾਨ ਇਕ ਮੁਲਾਜ਼ਮ ਦੀ ਸਿਹਤ ਵਿਗੜ ਗਈ ਅਤੇ ਮੁਲਾਜ਼ਮ ਨੂੰ ਹਸਪਤਾਲ ‘ਚ ਦਾਖ਼ਲ ਕਰਵਇਆ ਗਿਆ ਹੈ, ਮੁਲਾਜਮ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ |