ਤੀਰਥ ਢਿੱਲਵਾਂ

ਲੁਧਿਆਣਾ ਦੇ CMC ਹਸਪਤਾਲ ‘ਚ ਇਲਾਜ ਦੌਰਾਨ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ

ਚੰਡੀਗੜ੍ਹ 19 ਜਨਵਰੀ 2023: ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਤੀਰਥ ਢਿੱਲਵਾਂ (Teerth Dhillwan) ਨਾਂ ਦੇ ਗੈਂਗਸਟਰ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਗੈਂਗਸਟਰ ਦੀ ਮੌਤ ਦਾ ਕਾਰਨ ਬ੍ਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਵਿਚ 2017 ਵਿੱਚ ਕਈ ਗੈਂਗਸਟਰਾਂ ਦਾ ਪੁਲਿਸ ਇਨਕਾਊਂਟਰ ਹੋਇਆ, ਉਸੇ ਦੌਰਾਨ ਵਿੱਕੀ ਗੌਂਡਰ ਅਤੇ ਉਸ ਦੇ 2 ਸਾਥੀਆਂ ਦਾ ਵੀ ਇਨਕਾਊਂਟਰ ਹੋਇਆ ਤਾਂ ਤੀਰਥ ਦੀ ਭੈਣ ਨੇ ਮੀਡੀਆ ਰਾਹੀਂ ਤੀਰਥ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਤੀਰਥ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਹੁਣ ਕਈ ਮਹੀਨਿਆਂ ਤੋਂ ਜ਼ਮਾਨਤ ਤੇ ਆਪਣੇ ਘਰ ਵਾਪਸ ਆਇਆ ਹੋਇਆ ਸੀ |

ਤੀਰਥ ਢਿਲਵਾਂ ‘ਏ’ ਸ਼੍ਰੇਣੀ ਦਾ ਗੈਂਗਸਟਰ ਸੀ ਪਰ ਕੁਝ ਸਮੇਂ ਤੋਂ ਉਹ ਸੁਧਾਰ ਦੇ ਰਾਹ ਪਿਆ ਹੋਇਆ ਸੀ। ਤੀਰਥ ਢਿਲਵਾਂ ਕਥਿਤ ਤੌਰ ‘ਤੇ ਗੈਂਗਸਟਰ ਸੁੱਖਾ ਕਾਹਲਵਾਂ ਅਤੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰੌਕੀ ਦੇ ਕਤਲ ‘ਚ ਸ਼ਾਮਲ ਸੀ। ਕੁਝ ਦਿਨ ਪਹਿਲਾਂ ਇਸ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਹੋਈ ਤਾਂ ਪਰਿਵਾਰ ਵਲੋਂ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਇਥੇ ਬੀਤੇ ਦਿਨ ਉਸਦੀ ਮੌਤ ਹੋ ਗਈ, ਤੀਰਥ 4 ਭੈਣਾਂ ਦਾ ਇਕਲੌਤਾ ਭਰਾ ਸੀ, 3 ਭੈਣਾਂ ਵਿਦੇਸ਼ ਹਨ | ਇਸ ਲਈ ਤੀਰਥ ਦਾ ਅੰਤਿਮ ਸਸਕਾਰ ਭੈਣਾਂ ਦੇ ਆਉਣ ‘ਤੇ ਹੀ ਕੀਤਾ ਜਾਵੇਗਾ |

Scroll to Top