ਜੱਗੂ ਭਗਵਾਨਪੁਰੀਆ

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਇੱਕ ਹੋਰ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕ.ਤ.ਲ

ਬਟਾਲਾ, 27 ਜੂਨ 2025: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਇੱਕ ਹੋਰ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਬਟਾਲਾ ‘ਚ ਦੋਹਰਾ ਕਤਲ ਹੋਇਆ ਹੈ। ਮਾਰੇ ਦੂਜੇ ਵਿਅਕਤੀ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ, ਜੋ ਹਰਜੀਤ ਕੌਰ ਨਾਲ ਸਕਾਰਪੀਓ ‘ਚ ਜਾ ਰਿਹਾ ਸੀ ਅਤੇ ਕਰਨਵੀਰ ਕਾਰ ਚਲਾ ਰਿਹਾ ਸੀ। ਕਰਨਵੀਰ ਜੱਗੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਸ ਦੌਰਾਨ 3 ਬਾਈਕ ਸਵਾਰਾਂ ਨੇ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਵਾਰਦਾਤ ਬੁ ਅੰਜ਼ਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ |
ਇਹ ਘਟਨਾ ਵੀਰਵਾਰ ਰਾਤ ਲਗਭਗ 9 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਦੇ ਕੌਸ਼ਲ ਚੌਧਰੀ ਨੇ ਦੋਵਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਕੇ ਦੱਸਿਆ ਗਿਆ ਹੈ ਕਿ ਉਸਦਾ ਗੈਂਗ ਕਰਨਵੀਰ ਸਿੰਘ ਨੂੰ ਮਾਰਨਾ ਚਾਹੁੰਦਾ ਸੀ। ਇਹ ਪੋਸਟ ਗੋਪੀ ਘਣਸ਼ਿਆਮਪੁਰੀਆ ਨਾਮ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ। ਪੋਸਟ ‘ਚ ਕਿਹਾ ਗਿਆ ਸੀ ਕਿ ਕਰਨਵੀਰ ਸਿੰਘ ਜੱਗੂ ਭਗਵਾਨਪੁਰੀਆ ਗੈਂਗ ਚਲਾ ਰਿਹਾ ਸੀ।

ਇਸ ਘਟਨਾ ਸੰਬੰਧੀ ਪੁਲਿਸ ਆਲੇ-ਦੁਆਲੇ ਦੇ ਲੋਕਾਂ ਦੇ ਬਿਆਨ ਦਰਜ ਕਰ ਰਹੀ ਹੈ। ਜਿਕਰਯੋਗ ਹੈ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਇੱਕ ਬਦਨਾਮ ਗੈਂਗਸਟਰ ਹੈ, ਜਿਸ ਵਿਰੁੱਧ ਕਤਲ, ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਰਗੇ 128 ਮਾਮਲੇ ਦਰਜ ਹਨ।

Read More: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਤੋਂ ਅਸਾਮ ਜੇਲ੍ਹ ਕਰ ਦਿੱਤਾ ਗਿਆ  ਤਬਦੀਲ 

Scroll to Top