Goldi Brar

ਬਦਮਾਸ਼ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇ, ਸਿਰਫ਼ ਸਰਟੀਫ਼ਿਕੇਟ ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ: ਬਲਕੌਰ ਸਿੰਘ

ਚੰਡੀਗੜ੍ਹ, 02 ਜਨਵਰੀ 2024: ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਗੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ (ਯੂ. ਏ .ਪੀ. ਏ.) ਤਹਿਤ ਬਦਮਾਸ਼ ਗੋਲਡੀ ਬਰਾੜ (Goldi Brar) ਨੂੰ ਅੱਤਵਾਦੀ ਐਲਾਨੇ ਜਾਣ ‘ਤੇ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ | ਗੋਲਡੀ ਬਰਾੜ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ।

ਇਸ ਸਬੰਧੀ ਬਲਕੌਰ ਸਿੰਘ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਇਕ ਚੰਗਾ ਫ਼ੈਸਲਾ ਹੈ, ਪਰ ਮੇਰੀ ਸਰਕਾਰ ਅਪੀਲ ਹੈ ਕਿ ਗੋਲਡੀ ਬਰਾੜ (Goldi Brar) ਨੂੰ ਭਾਰਤ ਲਿਆਉਣ ਦਾ ਵੀ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਹੁਣ ਅੱਤਵਾਦੀ ਐਲਾਨਿਆ ਗਿਆ ਹੈ, ਪਰ ਸਿਰਫ਼ ਸਰਟੀਫ਼ਿਕੇਟ ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ। ਉਹ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ, ਜੇਕਰ ਉਸ ਦੀ ਭਾਰਤ ਵਾਪਸੀ ਹੁੰਦੀ ਹੈ ਤਾਂ ਕੇਸ ਦਾ ਕੁਝ ਬਣ ਸਕਦਾ ਹੈ। ਇਸ ਲਈ ਮੇਰੀ ਸਰਕਾਰ ਅੱਗੇ ਅਪੀਲ ਹੈ ਕਿ ਉਸ ਨੂੰ ਭਾਰਤ ਲਿਆਉਣ ਬਾਰੇ ਕੋਈ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਇਕ ਇਹ ਸਿਰਫ਼ ਐਲਾਨ ਹੀ ਨਾ ਰਹਿ ਜਾਣ | ਉਨ੍ਹਾਂ ਕਿਹਾ ਕਿ ਇਹ ਵੱਡਾ ਨੈਕਸਸ ਹੈ, ਇਕੱਲੇ ਬਦਮਾਸ਼ਾਂ ਦਾ ਕੰਮ ਨਹੀਂ |

Scroll to Top