ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਨਜ਼ਦੀਕ ਗੈਂਗਸਟਰ ਤੇ ਪੁਲਿਸ ਆਹਮੋ-ਸਾਹਮਣੇ, ਚੱਲੀ ਗੋ.ਲੀ

24 ਅਕਤੂਬਰ 2024: ਜਿੱਥੇ ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਬਰਕਰਾਰ ਹੋਣ ਦੀ ਗੱਲ ਕਰ ਰਹੀ ਹੈ ਉਥੇ ਹੀ ਗੈਂਗਸਟਰਾਂ ਵੱਲੋਂ ਲਗਾਤਾਰ ਹੀ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਲੇਕਿਨ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ (POLICE) ਵੱਲੋਂ ਕੜੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਇਸ ਤਰ੍ਹਾਂ ਗੈਂਗਸਟਰਾਂ (GANGSTER) ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਤੇ ਤਾਰਾ ਵਾਲੇ ਪੁਲ ਦੇ ਨਜ਼ਦੀਕ ਦਾ ਜਿੱਥੇ ਕਿ ਕੁਝ ਗੈਂਗਸਟਰਾਂ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਇਆ ਗਈਆਂ, ਜਿਸਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੈਂਗਸਟਰਾਂ ਉੱਤੇ ਗੋਲੀ ਚਲਾਈ ਗਈ ਜਿਸ ਦੌਰਾਨ ਇੱਕ ਗੈਂਗਸਟਰ ਦੇ ਪੈਰ ‘ਚ ਗੋਲੀ ਲੱਗੀ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਹੀ ਸਾਡੇ ਵੱਲੋਂ ਇੱਥੇ ਨਾਕੇਬੰਦੀ ਕੀਤੀ ਗਈ ਸੀ।

 

ਉਥੇ ਹੀ ਪੁਲਿਸ ਅਧਿਕਾਰੀ ਦੇ ਮੁਤਾਬਿਕ ਉਹਨਾਂ ਨੂੰ ਇਨਪੁੱਟ ਸੀ ਕਿ ਦੋ ਗੈਂਗਸਟਰਾਂ ਵੱਲੋਂ ਇੱਥੇ ਹਥਿਆਰਾਂ ਦੀ ਅਦਾਨ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪਹਿਲਾਂ ਹੀ ਨਾਕਾਬੰਦੀ ਕਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਜਦੋ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਗੈਂਗਸਟਰ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਗਿਆ ਤੇ ਉਸ ਤੋਂ ਬਾਅਦ ਕੁਝ ਫਾਇਰ ਉਹਨਾਂ ਵੱਲੋਂ ਪੁਲਿਸ ਉੱਤੇ ਵੀ ਕੀਤੇ ਗਏ, ਜਿਸ ਦੌਰਾਨ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਜਾ ਲੱਗੀ, ਜਵਾਬੀ ਕਾਰਵਾਈ ਫਾਇਰ ਦੌਰਾਨ ਇੱਕ ਗੋਲੀ ਗੈਂਗਸਟਰ ਦੇ ਪੈਰ ਦੇ ਵਿੱਚ ਲੱਗੀ ਜਿਸ ਤੋਂ ਬਾਅਦ ਉਸਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਖਿਲਾਫ ਪਹਿਲਾਂ ਵੀ ਅਪਰਾਧਿਤ ਮਾਮਲੇ ਦਰਜ ਹਨ ਅਤੇ ਇਹਨਾਂ ਦੀ ਭਾਲ ਜਾਰੀ ਸੀ ਅਤੇ ਇਹ ਤਰਨਤਾਰਨ ਇਲਾਕੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਕਿਹਾ ਕਿ ਇਹਨਾਂ ਵਿੱਚੋਂ ਇੱਕ ਗੈਂਗਸਟਰ ਭੱਜਣ ਵਿੱਚ ਕਾਮਯਾਬ ਰਿਹਾ ਪਰ ਪੁਲਿਸ ਦੀ ਕੜੀ ਚੌਕਸੀ ਦੇ ਦੌਰਾਨ ਉਸਨੂੰ ਵੀ ਕੁਝ ਦੂਰੀ ਤੋਂ ਗਿਰਫਤਾਰ ਕਰ ਲਿਆ ਗਿਆ ਪੁਲਿਸ ਨੇ ਕਿਹਾ ਕਿ ਹੁਣ ਇਹਨਾਂ ਤੋਂ ਅਸੀਂ ਪੁੱਛਗਿੱਛ ਕਰਾਂਗੇ ਅਤੇ ਸਾਨੂੰ ਆਸ ਹੈ ਕਿ ਇਹਨਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ

 

Scroll to Top