July 2, 2024 9:28 pm
ਜ਼ਬਰ Rape

ਲੁਧਿਆਣਾ ‘ਚ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ

ਚੰਡੀਗੜ੍ਹ, 14 ਮਾਰਚ 2023: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ (Gang Rape) ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹੈਬੋਵਾਲ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਪੀੜਤ ਲੜਕੀ ਦੀ ਗਲੀ ‘ਚ ਘੁੰਮਦਾ ਰਹਿੰਦਾ ਸੀ। ਪਹਿਲਾਂ ਉਸ ਨੇ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਫਸਾਇਆ ਅਤੇ ਫਿਰ 28 ਫਰਵਰੀ ਨੂੰ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਲੜਕੀ ਘਰ ਪਹੁੰਚੀ ਤਾਂ ਉੱਥੇ ਕਈ ਨੌਜਵਾਨ ਮੌਜੂਦ ਸਨ। ਜਦੋਂ ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ।

ਘਟਨਾ ਤੋਂ ਬਾਅਦ ਲੜਕੀ ਕਾਫੀ ਡਰੀ ਹੋਈ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਲੜਕੀ ਦੀ ਮਾਂ ਤੋਂ ਉਸ ਦੇ ਗੁਮਸੁਮ ਹੋਣ ਦਾ ਕਾਰਨ ਪੁੱਛਿਆ ਗਿਆ। ਲੜਕੀ ਦੀ ਗੱਲ ਸੁਣ ਕੇ ਪਰਿਵਾਰਕ ਮੈਂਬਰ ਉਸ ਨੂੰ ਪੁਲਿਸ ਕੋਲ ਲੈ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਅਮਿਤ ਕੁਮਾਰ ਵਾਸੀ ਫੈਂਟਾ ਕਲੋਨੀ, ਸੁਮਿਤ ਕੁਮਾਰ ਵਾਸੀ ਰਾਜੋਰੀ ਗਾਰਡਨ, ਅਸ਼ੀਸ਼ ਵਰਮਾ ਵਾਸੀ ਪਹਿਲਵਾਨ ਕਾ ਡੇਰਾ ਹੈਬੋਵਾਲ, ਰੋਹਿਤ ਵਾਸੀ ਹੈਬੋਵਾਲ ਅਤੇ ਕਮਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸਦੇ ਨਾਲ ਹੀ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।