July 2, 2024 9:52 pm
Mohali

ਮੋਹਾਲੀ ਪੁਲਿਸ ਵੱਲੋਂ ਘੜੂੰਆ ਵਿਖੇ ਫਾਇਰਿੰਗ ਕਰਨ ਵਾਲੇ ਗੈਂਗ ਦੇ ਮੈਂਬਰ 05 ਪਿਸਟਲਾਂ ਸਮੇਤ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਗਸਤ, 2023: ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ (Mohali) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 21.08.2023 ਨੂੰ ਪਿੰਡ ਘੰੜੂਆ ਵਿਖੇ ਮਨਪ੍ਰੀਤ ਸਿੰਘ ਵਾਸੀ ਪਿੰਡ ਘੜੂੰਆ (Gharuan)ਤੇ ਉਸ ਦੇ ਘਰ ਦੇ ਬਾਹਰ, ਦੋ ਨਾ-ਮਾਲੂਮ ਨੌਜੁਆਨਾਂ ਵੱਲੋਂ ਜਾਨੋਂ ਮਾਰਨ ਦੇ ਇਰਾਦੇ ਨਾਲ ਫਾਇਰ ਕੀਤੇ ਗਏ ਸਨ।

ਜਿਸ ਸਬੰਧੀ ਮੁੱਕਦਮਾ ਨੰਬਰ: 179 ਮਿਤੀ 21.08.2023 ਅ/ਧ 307 ਭ:ਦ:, 25 ਅਸਲਾ ਐਕਟ, ਥਾਣਾ ਸਦਰ ਖਰੜ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਸੀ। ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ, ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ, ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮਾਂ ਵੱਲੋਂ ਮੁਕੱਦਮੇ ਵਿੱਚ ਟੈਨਕੀਨਲ ਅਤੇ ਮਨੁੱਖੀ ਸੋਰਸਾਂ ਦੀ ਸਹਾਇਤਾ ਨਾਲ ਮੁਕੱਦਮੇ ਦੇ ਦੋਸ਼ੀਆ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਕੱਦਮੇ ਦੇ ਦੋਸ਼ੀਆਨ ਨੂੰ ਟਰੇਸ ਕਰਦੇ ਹੋਏ ਪਤਾ ਲੱਗਾ ਕਿ ਅਨਿਲ ਕੁਮਾਰ ਬਿਸ਼ਨੋਈ ਅਤੇ ਤੇਜਿੰਦਰਪਾਲ ਸਿੰਘ ਉਰਫ ਪੱਪਲ ਜੋ ਕਿ ਗੈਂਗਸਟਰ ਅੰਮ੍ਰਿਤਪਾਲ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਉਕਤ ਦੋਵੇਂ ਦੋਸ਼ੀਆਂ ਦੀ ਭਾਲ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਮੋਹਾਲੀ (Mohali) ਦੀ ਟੀਮ ਜੇਰ ਨਿਗਰਾਨੀ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ-(ਇੰਨਵੈਸਟੀਗੇਸ਼ਨ) ਅਤੇ ਇੰਸ. ਸ਼ਿਵ ਕੁਮਾਰ ਇੰਚਾਰਜ, ਸੀ.ਆਈ.ਏ ਸਟਾਫ ਥਾਣਾ ਜੀਰਕਪੁਰ ਦੇ ਏਰੀਆ ਵਿੱਚ ਮੌਜੂਦ ਸੀ ਤਾਂ ਮੁਖਬਰ ਖਾਸ ਵੱਲੋ ਮਿੱਲੀ ਇਤਲਾਹ ਮੁਤਾਬਕ ਦੋਸ਼ੀ ਅਨਿਲ ਕੁਮਾਰ ਬਿਸ਼ਨੋਈ ਪੁੱਤਰ ਬਲਬੀਰ ਸਿੰਘ ਵਾਸੀ #448-ਏ ਵਾਰਡ ਨੰਬਰ 8 ਪਿੰਡ ਗੰਗਾ, ਥਾਣਾ ਸਦਰ ਡੱਬਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਤਾਬਕ ਦੋਸ਼ੀ ਅਨਿਲ ਕੁਮਾਰ ਬਿਸ਼ਨੋਈ ਵੱਲੋ ਪੁਲਿਸ ਪਾਰਟੀ ਉਪਰ ਫਾਇਰ ਕੀਤੇ ਗਏ ਤੇ ਦੋਸ਼ੀ ਅਨਿਲ ਕੁਮਾਰ ਬਿਸ਼ਨੋਈ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਵੱਲੋਂ ਹਵਾਈ ਫਾਇਰ ਕੀਤੇ ਗਏ ਅਤੇ ਦੋਸ਼ੀ ਅਨਿਲ ਕੁਮਾਰ ਬਿਸ਼ਨੋਈ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪ੍ਰੰਤੂ ਦੋਸ਼ੀ ਵੱਲੋਂ ਫਾਇਰਿੰਗ ਕਰਦੇ ਹੋਏ, ਉਸ ਦੇ ਆਪਣੇ ਪਿਸਟਲ ਤੋਂ ਹੀ ਉਸ ਦੇ ਸੱਜੇ ਪੈਰ ਵਿੱਚ ਗੋਲੀ ਲੱਗ ਗਈ ਤੇ ਉਹ ਜਖਮੀ ਹੋ ਗਿਆ ਸੀ।

ਅਨਿਲ ਕੁਮਾਰ ਬਿਸ਼ਨੋਈ ਖਿਲਾਫ ਪੁਲਿਸ ਪਾਰਟੀ ਤੇ ਜਾਨਲੇਵਾ ਹਮਲਾ ਕਰਨ ਸਬੰਧੀ ਵੱਖਰਾ ਮੁਕੱਦਮਾ ਨੰਬਰ 250 ਮਿਤੀ 29-08-2023 ਅ/ਧ 307, 353,186 ਭ:ਦ:, 25,27 ਅਸਲਾ ਐਕਟ, ਥਾਣਾ ਜੀਰਕਪੁਰ ਵਿਖੇ ਦਰਜ ਕਰਵਾ ਕੇ ਉਕਤ ਦੋਸ਼ੀ ਨੂੰ ਇਲਾਜ ਲਈ ਸਿਵਲ ਹਸਪਤਾਲ, ਫੇਸ-6, ਮੋਹਾਲੀ ਦਾਖਲ ਕਰਵਾਇਆ ਗਿਆ, ਜੋ ਉਕਤ ਦੋਸ਼ੀ ਪਾਸੋ ਹੋਰ 02 ਪਿਸਟਲ .30 ਬੋਰ ਬ੍ਰਾਮਦ ਕੀਤੇ ਗਏ ਹਨ।

ਅਨਿਲ ਕੁਮਾਰ ਬਿਸ਼ਨੋਈ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ ਤੇ ਮੁੱਕਦਮਾ ਨੰਬਰ 179 ਮਿਤੀ 21.08.2023 ਥਾਣਾ ਸਦਰ ਖਰੜ ਵਿੱਚ ਉਸ ਦੇ ਸਾਥੀ ਦੋਸ਼ੀ ਤੇਜਿੰਦਰਪਾਲ ਸਿੰਘ ਉਰਫ ਪੱਪਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਗੁਰਚੱਕ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੂੰ ਅੱਜ ਮਿਤੀ 30-08-2023 ਨੂੰ ਪਿੰਡ ਗੁਰਚੱਕ, ਥਾਣਾ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਦੇ ਏਰੀਆ ਵਿੱਚੋ ਗ੍ਰਿਫਤਾਰ ਕਰਕੇ ਉਸ ਪਾਸੋ 02 ਪਿਸਟਲ .30 ਬੋਰ ਅਤੇ 03 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।ਦੋਸ਼ੀ ਤੇਜਿੰਦਰਪਾਲ ਸਿੰਘ ਉਰਫ ਪੱਪਲ ਵੱਲੋ ਵੀ ਗ੍ਰਿਫਤਾਰੀ ਸਮੇਂ ਘਰ ਦੀ ਛੱਤ ਤੋ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਣ ਉਸ ਦੇ ਖੱਬੀ ਲੱਤ ਵਿੱਚ ਫਰੈਕਚਰ ਆਇਆ ਹੈ।

ਗ੍ਰਿਫਤਾਰ:-

1. ਅਨਿਲ ਕੁਮਾਰ ਬਿਸ਼ਨੋਈ ਪੁੱਤਰ ਬਲਬੀਰ ਸਿੰਘ ਵਾਸੀ #448-ਏ, ਵਾਰਡ ਨੰਬਰ 8, ਪਿੰਡ ਗੰਗਾ, ਥਾਣਾ ਸਦਰ ਡੱਬਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ
2. ਤੇਜਿੰਦਰਪਾਲ ਸਿੰਘ ਉਰਫ ਪੱਪਲ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਗੁਰਚੱਕ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ

ਬ੍ਰਾਮਦਗੀ:-

1. ਪਿਸਟਲ .30 ਬੋਰ = 05
2. ਜਿੰਦਾ ਰੋਂਦ .30 ਬੋਰ = 04
3. ਖਾਲੀ ਕਾਰਤੂਸ .30 ਬੋਰ = 03
4. ਇੱਕ ਮੋਟਰਸਾਈਕਲ ਸਪਲੈਂਡਰ (ਜੋ ਹਿਸਾਰ ਤੋ ਅਨਿਲ ਬਿਸ਼ਨੋਈ ਵੱਲੋ ਚੋਰੀ ਕੀਤਾ ਗਿਆ ਸੀ।)

ਪੁਲਿਸ ਮੁਤਾਬਕ ਅਨਿਲ ਕੁਮਾਰ ਬਿਸ਼ਨੋਈ ਅਤੇ ਤੇਜਿੰਦਰਪਾਲ ਸਿੰਘ ਉੱਰਫ ਪੱਪਲ ਦੋਵੇਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅੰਮ੍ਰਿਤਪਾਲ ਬੱਲ ਜੋ ਕਿ ਜੱਗੂ ਭਗਵਾਨਪੂਰੀਆ ਗੈਂਗ ਦਾ ਐਕਟਿਵ ਮੈਂਬਰ ਹੈ, ਦੀ ਗੈਂਗ ਦੇ ਮੈਂਬਰ ਹਨ ਜੋ ਇਹ ਦੋਵੇਂ ਦੋਸ਼ੀ ਗੈਂਗਸਟਰਾਂ ਦੇ ਕਹਿਣ ਤੇ ਹੀ ਪੰਜਾਬ ਦੇ ਵੱਖ ਵੱਖ ਏਰੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜੋ ਇਹ ਫੇਸਬੁੱਕ ਰਾਹੀਂ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਸੰਪਰਕ ਵਿੱਚ ਆਏ ਸਨ ਤੇ ਮਿਤੀ 21-08-2023 ਨੂੰ ਪਿੰਡ ਘੜੂੰਆ ਵਿਖੇ ਹੋਈ ਫਾਇਰਿੰਗ ਵੀ ਇਹਨਾਂ ਨੇ ਗੈਂਗਸਟਰ ਅੰਮ੍ਰਿਤਪਾਲ ਬੱਲ ਦੇ ਕਹਿਣ ਤੇ ਹੀ ਕੀਤੀ ਸੀ।