ਗਾਂਧੀ ਜਯੰਤੀ 2025

ਗਾਂਧੀ ਜਯੰਤੀ 2025: ਮਹਾਤਮਾ ਗਾਂਧੀ ਦੀ ਲੰਡਨ ਤੋਂ ਵਜੋਂ ਵਾਪਸੀ, ਜਾਣੋ ਪਰਿਵਾਰ, ਸਿੱਖਿਆ ਅਤੇ ਅੰਦੋਲਨ

ਗਾਂਧੀ ਜਯੰਤੀ 2025: ਭਾਰਤ ‘ਚ ਹਰ ਸਾਲ 2 ਅਕਤੂਬਰ ਨੂੰ ਗਾਂਧੀ ਜਯੰਤੀ ਮਨਾਈ ਜਾਂਦੀ ਹੈ। ਇਹ ਦਿਨ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ ‘ਚ ਜਨਤਕ ਛੁੱਟੀ ਹੁੰਦੀ ਹੈ | ਇਸ ਦਿਨ ਅਹਿੰਸਾ ਅਤੇ ਸਾਦਗੀ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਜਾਂਦਾ ਹੈ | ਦੇਸ਼ ਭਰ ਦੇ ਸਕੂਲ, ਕਾਲਜ ਅਤੇ ਸੰਸਥਾਵਾਂ ਇਸ ਦਿਨ ਵਿਸ਼ੇਸ਼ ਪ੍ਰੋਗਰਾਮ ਕਰਵਾਉਂਦੇ ਹਨ, ਜਿੱਥੇ ਵਿਦਿਆਰਥੀ ਅਤੇ ਅਧਿਆਪਕ ਗਾਂਧੀ ਜੀ ਦੇ ਜੀਵਨ ਅਤੇ ਕਦਰਾਂ-ਕੀਮਤਾਂ ‘ਤੇ ਪ੍ਰੇਰਨਾਦਾਇਕ ਭਾਸ਼ਣ ਦਿੰਦੇ ਹਨ।

ਗਾਂਧੀ ਜਯੰਤੀ ‘ਤੇ ਸ਼ਰਧਾਂਜਲੀ ਵਜੋਂ ਸਮਾਗਮ

ਇਸ ਦਿਨ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਵਿਦਿਅਕ ਸੰਸਥਾਵਾਂ ਵੀ ਬੰਦ ਰਹਿੰਦੀਆਂ ਹਨ। ਦੇਸ਼ ਭਰ ਦੇ ਸਕੂਲ, ਕਾਲਜ, ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਮਾਜਿਕ, ਰਾਜਨੀਤਿਕ ਅਤੇ ਨਿੱਜੀ ਸੰਗਠਨ ਇਸ ਦਿਨ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹਨ। ਇਸ ਮੌਕੇ ਪ੍ਰਾਰਥਨਾ ਸਭਾਵਾਂ, ਭਗਤੀ ਗੀਤ, ਜਿਸ ‘ਚ ਉਨ੍ਹਾਂ ਦੇ ਪਿਆਰੇ “ਰਘੁਪਤੀ ਰਾਘਵ ਰਾਜਾ ਰਾਮ”, ਪੁਰਸਕਾਰ ਵੰਡ ਅਤੇ ਰੈਲੀਆਂ ਸ਼ਾਮਲ ਹਨ।

ਮਹਾਤਮਾ ਗਾਂਧੀ

ਉਨ੍ਹਾਂ ਦਾ ਜਨਮ ਦਿਨ ਹਰ ਸਾਲ ਗਾਂਧੀ ਜਯੰਤੀ ਵਜੋਂ ਮਨਾਇਆ ਜਾਂਦਾ ਹੈ। ਸੱਚਾਈ ਅਤੇ ਅਹਿੰਸਾ ਦੇ ਉਨ੍ਹਾਂ ਦੇ ਸਿਧਾਂਤਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਨੈਲਸਨ ਮੰਡੇਲਾ ਨੇ ਆਪਣੇ ਸੰਘਰਸ਼ ਅੰਦੋਲਨਾਂ ‘ਚ ਇਨ੍ਹਾਂ ਨੂੰ ਅਪਣਾਇਆ।

ਮਹਾਤਮਾ ਗਾਂਧੀ ਦਾ ਜੀਵਨ ਤੇ ਪਰਿਵਾਰਕ ਪਿਛੋਕੜ

ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਨੂੰ ਗੁਜਰਾਤ ਦੇ ਪੋਰਬੰਦਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕਰਮਚੰਦ ਗਾਂਧੀ ਸੀ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਪੁਤਲੀਬਾਈ ਸੀ। 13 ਸਾਲ ਦੀ ਉਮਰ ‘ਚ ਮਹਾਤਮਾ ਗਾਂਧੀ ਨੇ ਕਸਤੂਰਬਾ ਗਾਂਧੀ ਨਾਲ ਵਿਆਹ ਕੀਤਾ | ਉਨ੍ਹਾਂ ਦੇ ਚਾਰ ਪੁੱਤਰ ਸਨ: ਹਰੀਲਾਲ, ਮਨੀਲਾਲ, ਰਾਮਦਾਸ ਅਤੇ ਦੇਵਦਾਸ ਸਨ।

Gandhi child

ਉਨ੍ਹਾਂ ਦੇ ਪਿਤਾ ਪੋਰਬੰਦਰ ਦੇ ਦੀਵਾਨ, ਜਾਂ ਮੁੱਖ ਮੰਤਰੀ ਸਨ, ਜੋ ਪੱਛਮੀ ਬ੍ਰਿਟਿਸ਼ ਭਾਰਤ (ਹੁਣ ਗੁਜਰਾਤ ਰਾਜ) ‘ਚ ਇੱਕ ਛੋਟੇ ਜਿਹੇ ਰਿਆਸਤ ਦੀ ਰਾਜਧਾਨੀ ਸੀ। ਮਹਾਤਮਾ ਗਾਂਧੀ ਆਪਣੇ ਪਿਤਾ ਦੀ ਚੌਥੀ ਪਤਨੀ, ਪੁਤਲੀਬਾਈ ਦੇ ਪੁੱਤਰ ਸਨ, ਜੋ ਇੱਕ ਅਮੀਰ ਵੈਸ਼ਨਵ ਪਰਿਵਾਰ ਤੋਂ ਸੀ।

ਮਹਾਤਮਾ ਗਾਂਧੀ ਦੀ ਸਿੱਖਿਆ

ਜਦੋਂ ਗਾਂਧੀ 9 ਸਾਲ ਦੇ ਸਨ, ਤਾਂ ਉਨ੍ਹਾਂ ਨੇ ਰਾਜਕੋਟ ਦੇ ਇੱਕ ਸਥਾਨਕ ਸਕੂਲ ‘ਚ ਪੜ੍ਹਾਈ ਕੀਤੀ ਅਤੇ ਗਣਿਤ, ਇਤਿਹਾਸ, ਭੂਗੋਲ ਅਤੇ ਭਾਸ਼ਾਵਾਂ ਦੀਆਂ ਮੂਲ ਗੱਲਾਂ ਸਿੱਖੀਆਂ। 11 ਸਾਲ ਦੀ ਉਮਰ ‘ਚ ਉਹ ਰਾਜਕੋਟ ਦੇ ਇੱਕ ਹਾਈ ਸਕੂਲ ‘ਚ ਗਏ। ਉਨ੍ਹਾਂ ਦੇ ਵਿਆਹ ਕਾਰਨ ਉਨ੍ਹਾਂ ਦੀ ਪੜ੍ਹਾਈ ਲਗਭਗ ਇੱਕ ਸਾਲ ਲਈ ਰੁਕ ਗਈ ਸੀ ਅਤੇ ਬਾਅਦ ‘ਚ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ।

ਗਾਂਧੀ ਨੇ 1888 ‘ਚ ਗੁਜਰਾਤ ਦੇ ਭਾਵਨਗਰ ਦੇ ਸਾਮਲਦਾਸ ਕਾਲਜ ‘ਚ ਦਾਖਲ ਲਿਆ। ਬਾਅਦ ‘ਚ ਇੱਕ ਪਰਿਵਾਰਕ ਦੋਸਤ, ਮਾਵਜੀ ਦੇਵ ਜੋਸ਼ੀ ਨੇ ਉਨ੍ਹਾਂ ਨੂੰ ਲੰਡਨ ‘ਚ ਕਾਨੂੰਨ ਦੀ ਪੜ੍ਹਾਈ ਕਰਦਿਆਂ ਅੱਗੇ ਦੀ ਪੜ੍ਹਾਈ ਕਰਨ ‘ਚ ਮੱਦਦ ਕੀਤੀ। ਗਾਂਧੀ ਜੀ ਸਾਮਲਦਾਸ ਕਾਲਜ ‘ਚ ਆਪਣੀ ਪੜ੍ਹਾਈ ਤੋਂ ਸੰਤੁਸ਼ਟ ਨਹੀਂ ਸਨ ਅਤੇ ਲੰਡਨ ਦੀ ਪੇਸ਼ਕਸ਼ ਤੋਂ ਉਤਸ਼ਾਹਿਤ ਸਨ ਅਤੇ ਆਪਣੀ ਮਾਂ ਅਤੇ ਪਤਨੀ ਨੂੰ ਯਕੀਨ ਦਿਵਾਉਣ ‘ਚ ਕਾਮਯਾਬ ਰਹੇ ਕਿ ਉਹ ਮਾਸ ਨਹੀਂ ਖਾਣਗੇ, ਸ਼ਰਾਬ ਨਹੀਂ ਪੀਣਗੇ ਜਾਂ ਔਰਤਾਂ ਨੂੰ ਨਹੀਂ ਛੂਹਣਗੇ।

ਮਹਾਤਮਾ ਗਾਂਧੀ ਲੰਡਨ ਲਈ ਰਵਾਨਾ

1888 ‘ਚ ਮਹਾਤਮਾ ਗਾਂਧੀ ਕਾਨੂੰਨ ਦੀ ਪੜ੍ਹਾਈ ਲਈ ਲੰਡਨ ਚਲੇ ਗਏ। ਪਹੁੰਚਣ ਤੋਂ ਦਸ ਦਿਨ ਬਾਅਦ ਉਨ੍ਹਾਂ ਨੇ ਲੰਡਨ ਦੇ ਚਾਰ ਲਾਅ ਕਾਲਜਾਂ ‘ਚੋਂ ਇੱਕ, ਇਨਰ ਟੈਂਪਲ ‘ਚ ਦਾਖਲਾ ਲਿਆ, ਅਤੇ ਕਾਨੂੰਨ ਦੀ ਪੜ੍ਹਾਈ ਅਤੇ ਅਭਿਆਸ ਸ਼ੁਰੂ ਕਰ ਦਿੱਤਾ। ਲੰਡਨ ‘ਚ ਉਹ ਇੱਕ ਸ਼ਾਕਾਹਾਰੀ ਸਮਾਜ ‘ਚ ਵੀ ਸ਼ਾਮਲ ਹੋ ਗਏ ਅਤੇ ਉਸਦੇ ਕੁਝ ਸ਼ਾਕਾਹਾਰੀ ਦੋਸਤਾਂ ਨੇ ਉਸਨੂੰ ਭਗਵਦ ਗੀਤਾ ਨਾਲ ਜਾਣੂ ਕਰਵਾਇਆ। ਬਾਅਦ ‘ਚ ਭਗਵਦ ਗੀਤਾ ਦਾ ਉਨ੍ਹਾਂ ਦੇ ਜੀਵਨ ‘ਤੇ ਡੂੰਘਾ ਪ੍ਰਭਾਵ ਪਿਆ।

ਨੇਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ

ਮਹਾਤਮਾ ਗਾਂਧੀ ਨੇ 22 ਮਈ 1894 ਨੂੰ ਨੇਟਾਲ ਇੰਡੀਅਨ ਕਾਂਗਰਸ (NIC) ਦੀ ਸਥਾਪਨਾ ਕੀਤੀ ਅਤੇ ਦੱਖਣੀ ਅਫ਼ਰੀਕਾ ‘ਚ ਭਾਰਤੀਆਂ ਦੇ ਅਧਿਕਾਰਾਂ ਨੂੰ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਉਹ ਸੱਤਿਆਗ੍ਰਹਿ ਦੇ ਵਿਚਾਰ ਤੋਂ ਪ੍ਰਭਾਵਿਤ ਹੋਏ | ਸਾਲ 1906 ‘ਚ ਉਨਾਂ ਨੇ ਇੱਕ ਅਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ।

ਮਹਾਤਮਾ ਗਾਂਧੀ ਦੀ ਵਕੀਲ ਵਜੋਂ ਭਾਰਤ ਵਾਪਸੀ

ਦੱਖਣੀ ਅਫ਼ਰੀਕਾ ‘ਚ ਕਰੀਬ 21 ਸਾਲ ਬਿਤਾਉਣ ਤੋਂ ਬਾਅਦ ਗਾਂਧੀ 1915 ‘ਚ ਭਾਰਤ ਵਾਪਸ ਆਏ | ਮਹਾਤਮਾ ਗਾਂਧੀ ਪੱਕੇ ਤੌਰ ‘ਤੇ ਭਾਰਤ ਵਾਪਸ ਆਏ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣੇ ਸਲਾਹਕਾਰ ਵਜੋਂ, ਇੰਡੀਅਨ ਨੈਸ਼ਨਲ ਕਾਂਗਰਸ ‘ਚ ਸ਼ਾਮਲ ਹੋ ਗਏ। ਗਾਂਧੀ ਵਿਦੇਸ਼ ‘ਚ ਰਹਿਣ ਤੋਂ ਬਾਅਦ 9 ਜਨਵਰੀ 1915 ਨੂੰ ਇੱਕ ਤਜਰਬੇਕਾਰ ਵਕੀਲ ਵਜੋਂ ਭਾਰਤ ਵਾਪਸ ਆਏ।

ਮਹਾਤਮਾ ਗਾਂਧੀ ਦੇ ਅੰਦੋਲਨ

ਗਾਂਧੀ ਦੀ ਪਹਿਲੀ ਵੱਡੀ ਪ੍ਰਾਪਤੀ 1918 ‘ਚ ਹੋਈ ਜਦੋਂ ਉਨ੍ਹਾਂ ਨੇ ਬਿਹਾਰ ਅਤੇ ਗੁਜਰਾਤ ‘ਚ ਚੰਪਾਰਣ ਅਤੇ ਖੇੜਾ ਅੰਦੋਲਨਾਂ ਦੀ ਅਗਵਾਈ ਕੀਤੀ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਵਿਰੁੱਧ ਅਸਹਿਯੋਗ ਅੰਦੋਲਨ, ਸਿਵਲ ਨਾਫ਼ਰਮਾਨੀ ਅੰਦੋਲਨ, ਸਵਰਾਜ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਦੀ ਵੀ ਅਗਵਾਈ ਕੀਤੀ।

ਮਹਾਤਮਾ ਗਾਂਧੀ ਦੀ ਮੌਤ

ਮੋਹਨਦਾਸ ਕਰਮਚੰਦ ਗਾਂਧੀ ਦੀ 30 ਜਨਵਰੀ, 1948 ਨੂੰ ਨੱਥੂਰਾਮ ਗੋਡਸੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਗੋਡਸੇ ਇੱਕ ਹਿੰਦੂ ਰਾਸ਼ਟਰਵਾਦੀ ਅਤੇ ਹਿੰਦੂ ਮਹਾਂਸਭਾ ਦਾ ਮੈਂਬਰ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਪਾਕਿਸਤਾਨ ਦਾ ਪੱਖ ਲੈਣ ਦਾ ਦੋਸ਼ ਲਗਾਇਆ ਅਤੇ ਅਹਿੰਸਾ ਦੇ ਸਿਧਾਂਤ ਦਾ ਵਿਰੋਧ ਕੀਤਾ ਸੀ।

Read More: Mahatma Gandhi Death Anniversary: ਮਹਾਤਮਾ ਗਾਂਧੀ ਨਾਲ ਜੁੜੇ 7 ਇਤਿਹਾਸਕ ਸਥਾਨ

Scroll to Top