ਚੰਡੀਗੜ੍ਹ, 10 ਜਨਵਰੀ 2025: Game Changer Movie Review: RRR ਨਾਲ ਇਤਿਹਾਸ ਰਚਣ ਤੋਂ ਬਾਅਦ ਅਦਾਕਾਰ ਰਾਮ ਚਰਨ (Ram Charan) ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਉਨ੍ਹਾਂ ਦੀ ਮੈਗਾ ਬਜਟ ਫਿਲਮ ਗੇਮ ਚੇਂਜਰ ਅੱਜ ਰਿਲੀਜ਼ ਹੋ ਚੁੱਕੀ ਹੈ | ਪ੍ਰਸ਼ੰਸਕ ਇਸਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਸਨ।
ਫਿਲਮ ਗੇਮ ਚੇਂਜਰ (Game Changer) ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ ਅਤੇ ਇਹ ਫਿਲਮ 2 ਘੰਟੇ 45 ਮਿੰਟ ਦੀ ਹੈ | ਗੇਮ ਚੇਂਜਰ ਤੋਂ ਪਹਿਲਾਂ, ਅੱਲੂ ਅਰਜੁਨ ਦੀ ਪੁਸ਼ਪਾ 2 ਹਰ ਜਗ੍ਹਾ ਛਾਈ ਹੋਈ ਸੀ। ਹੁਣ ਇੱਕ ਗੇਮ ਚੇਂਜਰ ਪੁਸ਼ਪਾ 2 ਨੂੰ ਸਿਨੇਮਾਘਰਾਂ ਤੋਂ ਦੂਰ ਭਜਾ ਸਕਦੀ ਹੈ।
ਵੀਰਵਾਰ ਸ਼ਾਮ ਤੱਕ ਗੇਮ ਚੇਂਜਰ ਨੇ ਭਾਰਤ ‘ਚ ਐਡਵਾਂਸ ਬੁਕਿੰਗ ਤੋਂ ਲਗਭਗ 32 ਕਰੋੜ ਰੁਪਏ ਕਮਾ ਲਏ ਸਨ। ਹੁਣ ਇਹ ਅੰਕੜਾ 43 ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਡੇਟਾ ਸਿਰਫ਼ ਭਾਰਤ ਲਈ ਹੈ। ਜੇਕਰ ਅਸੀਂ ਗੇਮ ਚੇਂਜਰ ਦੇ ਵਿਸ਼ਵਵਿਆਪੀ ਗੱਲ ਕਰੀਏ, ਤਾਂ ਇਹ ਆਸਾਨੀ ਨਾਲ 50 ਕਰੋੜ ਦਾ ਅੰਕੜਾ ਪਾਰ ਕਰ ਗਿਆ ਹੈ।
ਸੈਕਨਿਲਕ ਦੀ ਇੱਕ ਰਿਪੋਰਟ ਦੇ ਅਨੁਸਾਰ, ਗੇਮ ਚੇਂਜਰ (Game Changer) ਨੇ ਆਪਣੇ ਪਹਿਲੇ ਦਿਨ ਭਾਰਤ ‘ਚ ਐਡਵਾਂਸ ਬੁਕਿੰਗ ਤੋਂ 43 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਹੁਣ ਬਾਕਸ ਆਫਿਸ ਕਲੈਕਸ਼ਨ ਬਾਰੇ ਵੀ ਜਾਣਕਾਰੀ ਆਉਣੀ ਸ਼ੁਰੂ ਹੋ ਗਈ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਪਹਿਲੇ ਦਿਨ ਦੁਨੀਆ ਭਰ ‘ਚ 100 ਕਰੋੜ ਰੁਪਏ ਕਮਾ ਸਕਦੀ ਹੈ।
ਗੇਮ ਚੇਂਜਰ ‘ਚ ਅਦਾਕਾਰ ਰਾਮ ਚਰਨ (Ram Charan) ਮੁੱਖ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ, ਕਿਆਰਾ ਅਡਵਾਨੀ, ਦਿਲ ਰਾਜੂ, ਜਯਾਰਾਮ, ਨਸਾਰ, ਐਸਜੇ ਸੂਰਿਆ, ਅੰਜਲੀ ਸਮੇਤ ਕਈ ਕਲਾਕਾਰਾਂ ਨੂੰ ਮਹੱਤਵਪੂਰਨ ਭੂਮਿਕਾਵਾਂ ਨਿਭਾਈ ਹੈ। ਇਹ ਸਾਰੇ ਦੱਖਣ ਦੇ ਚੋਟੀ ਦੇ ਅਦਾਕਾਰ ਹਨ ਜਿਨ੍ਹਾਂ ਨੂੰ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ |
ਐਸ ਸ਼ੰਕਰ ਦੁਆਰਾ ਨਿਰਦੇਸ਼ਤ ਇਸ ਫਿਲਮ ਦਾ ਬਜਟ 450 ਕਰੋੜ ਰੁਪਏ ਹੈ | ਇਹ ਇੱਕ ਤੇਲਗੂ ਫਿਲਮ ਹੈ ਜੋ ਪੂਰੇ ਭਾਰਤ ‘ਚ ਰਿਲੀਜ਼ ਹੋ ਰਹੀ ਹੈ। ਜਦੋਂ ਕਿ ਇਸ ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਐਸ ਸ਼ੰਕਰ ਦੀ ਆਖਰੀ ਫਿਲਮ ਇੰਡੀਅਨ 2 ਸੀ, ਜੋ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ ।
ਫਿਲਮ ਭ੍ਰਿਸ਼ਟਾਚਾਰ ਦੇ ਮੁੱਦੇ ਨਾਲ ਸ਼ੁਰੂ ਹੁੰਦੀ ਹੈ, ਪਹਿਲਾਂ, ਰਾਮ ਚਰਨ ਦੀ ਐਂਟਰੀ ਲਈ ਇੱਕ ਲੰਮਾ ਐਕਸ਼ਨ ਸੀਨ ਬਣਾਉਣ ਦੀ ਯੋਜਨਾ ਬਣਾਈ ਜਾਂਦੀ ਹੈ ਅਤੇ ਫਿਰ ਗੀਤ ਆਉਂਦਾ ਹੈ। ਪਹਿਲੇ ਸੀਨ ਤੋਂ ਹੀ ਸ਼ੰਕਰ ਦਾ ਨਿਰਦੇਸ਼ਨ ਸਪੱਸ਼ਟ ਹੈ।
Read More: Film Emergency: ਕੰਗਨਾ ਰਣੌਤ ਦਾ ਇੰਦਰਾ ਗਾਂਧੀ ਬਾਰੇ ਵੱਡਾ ਬਿਆਨ