Gaganyaan mission

Gaganyaan mission: ਗਗਨਯਾਨ ਮਿਸ਼ਨ ਤੋਂ ਪਹਿਲਾਂ ਪੁਲਾੜ ‘ਚ ਭੇਜਿਆ ਜਾਵੇਗਾ ਇੱਕ ਭਾਰਤੀ ਗਗਨਯਾਤਰੀ

ਚੰਡੀਗੜ੍ਹ, 27 ਜੁਲਾਈ 2024: ਭਾਰਤ ਦੇ ਗਗਨਯਾਨ ਮਿਸ਼ਨ (Gaganyaan mission) ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਗਗਨਯਾਨ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ‘ਚੋਂ ਇੱਕ ਗਗਨਯਾਤਰੀ ਨੂੰ ਅਗਸਤ ‘ਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਭੇਜਿਆ ਜਾਵੇਗਾ। ਭਾਰਤੀ ਪੁਲਾੜ ਏਜੰਸੀ ਇਸਰੋ ਅਤੇ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਮਿਲ ਕੇ ਅਗਸਤ ‘ਚ ਭਾਰਤ ਦੀ ਗਗਨਯਾਤਰੀ ਨੂੰ ਆਈਐਸਐਸ ‘ਚ ਭੇਜਣਗੇ। ਇਸਦਾ ਜਾਣਕਾਰੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸੰਸਦ ‘ਚ ਦਿੱਤੀ ਹੈ |

ਦਰਅਸਲ, ਟੀਐਮਸੀ ਸੰਸਦ ਸੌਗਾਤਾ ਰਾਏ ਨੇ ਸੰਸਦ ‘ਚ ਇੱਕ ਆਪਣੇ ਸਵਾਲ ‘ਚ ਲੋਕ ਸਭਾ ‘ਚ ਗਗਨਯਾਨ ਮਿਸ਼ਨ (Gaganyaan mission) ਬਾਰੇ ਜਾਣਕਾਰੀ ਮੰਗੀ ਸੀ। ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਜਿਤੇਂਦਰ ਸਿੰਘ ਨੇ ਕਿਹਾ ਕਿ ਗਗਨਯਾਨ ਮਿਸ਼ਨ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਇਸਰੋ ਅਤੇ ਨਾਸਾ ਦੇ ਸਾਂਝੇ ਅਭਿਆਸ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭੇਜਿਆ ਜਾਵੇਗਾ।

Scroll to Top