ਚੰਡੀਗੜ੍ਹ, 05 ਸਤੰਬਰ 2023: ਜੀ-20 ਸੰਮੇਲਨ ਤੋਂ ਪਹਿਲਾਂ ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਭਵਨ ਵੱਲੋਂ 9 ਸਤੰਬਰ ਨੂੰ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੇ ਡਿਨਰ ਲਈ ਭੇਜੇ ਗਏ ਸੱਦਾ ਪੱਤਰਾਂ ਵਿੱਚ ਆਮ ਤੌਰ ’ਤੇ ਵਰਤੇ ਜਾਣ ਵਾਲੇ ‘ਪ੍ਰੈਸੀਡੈਂਟ ਆਫ਼ ਇੰਡੀਆ’ ਨੂੰ ਬਦਲ ਦਿੱਤਾ ਗਿਆ ਹੈ। ਜੈ ਰਾਮ ਰਮੇਸ਼ ਦਾ ਦਾਅਵਾ ਹੈ ਕਿ ਇੰਡੀਆ ਸ਼ਬਦ ਨੂੰ ਹਟਾ ਕੇ ‘ਪ੍ਰੈਸੀਡੈਂਟ ਆਫ਼ ਭਾਰਤ’ (President of Bharat) ਦੀ ਵਰਤੋਂ ਕੀਤੀ ਗਈ ਹੈ।
ਇੱਕ ਟਵੀਟ ਵਿੱਚ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਜੈਰਾਮ ਰਮੇਸ਼ ਨੇ ਕਿਹਾ, “ਇਸਦੀ ਧਾਰਾ 1 ਵਿੱਚ ਕਿਹਾ ਗਿਆ ਹੈ ਕਿ ਭਾਰਤ, ਜੋ ਕਿ ਇੰਡੀਆ ਸੀ, ਰਾਜਾਂ ਦਾ ਸੰਘ ਹੈ। ਪਰ ਹੁਣ ਰਾਜਾਂ ਦਾ ਸੰਘ ਵੀ ਹਮਲੇ ਦੇ ਘੇਰੇ ਵਿੱਚ ਹੈ।” ਇਸ ਪੂਰੇ ਵਿਵਾਦ ‘ਤੇ ਕਾਂਗਰਸ ਆਗੂ ਸ਼ਸ਼ੀ ਥਰੂਰ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇੰਡੀਆ ਨੂੰ ਭਾਰਤ (Bharat) ਕਹਿਣ ‘ਤੇ ਕੋਈ ਸੰਵਿਧਾਨਕ ਇਤਰਾਜ਼ ਨਹੀਂ ਹੈ। ਇਹ ਦੇਸ਼ ਦੇ ਦੋ ਨਾਵਾਂ ਵਿੱਚੋਂ ਇੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਇੰਨੀ ਮੂਰਖ ਨਹੀਂ ਹੋਵੇਗੀ ਕਿ ਇੰਡੀਆ ਦਾ ਨਾਂ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ, ਜਿਸਦਾ ਬ੍ਰਾਂਡ ਮੁੱਲ ਸਦੀਆਂ ਤੋਂ ਬਣਿਆ ਹੈ। ਸਾਨੂੰ ਦੋਵੇਂ ਨਾਵਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇੱਕ ਅਜਿਹਾ ਨਾਮ ਜੋ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।