Samples

ਸ੍ਰੀ ਫਤਿਹਗੜ੍ਹ ਸਾਹਿਬ ‘ਚ ਨਰਾਤਿਆਂ ਦੌਰਾਨ ਖਾਣ ਪੀਣ ਵਾਲੀਆਂ ਵਸਤਾਂ ਦੇ ਭਰੇ ਸੈਂਪਲ

ਸ੍ਰੀ ਫਤਿਹਗੜ੍ਹ ਸਾਹਿਬ, 13 ਅਪ੍ਰੈਲ 2024: ਕਮਿਸ਼ਨਰ ਫੂਡ ਐਂਡ ਡਰੱਗਜ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਰਾਤਿਆਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਸਰਹਿੰਦ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਨਰਾਤਿਆਂ ਦੇ ਵਰਤਾਂ ਵਿੱਚ ਖਾਣ ਪੀਣ ਲਈ ਵਰਤੀਆਂ ਜਾਂਦੀਆਂ ਵਸਤਾਂ ਦੇ ਸੈਂਪਲ (Samples) ਭਰ ਕੇ ਟੈਸਟ ਕਰਾਉਣ ਲਈ ਸਟੇਟ ਫੂਡ ਲੈਬਾਟਰੀ ਨੂੰ ਭੇਜੇ ਗਏ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਨਰਾਤਿਆਂ ਦੇ ਵਰਤਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਸੈਂਪਲਾਂ (Samples) ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਜੋ ਮਿਲਾਵਟ ਖੋਰਾਂ ਦੀ ਪਛਾਣ ਕਰਕੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਖਾਣ ਪੀਣ ਦਾ ਸਾਫ ਸੁਥਰਾ ਸਾਮਾਨ ਮੁਹੱਈਆ ਕਰਵਾਇਆ ਜਾ ਸਕੇ।

ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ ਪੀਣ ਦੀਆਂ ਵਸਤਾਂ ਸਾਫ ਸੁਥਰੀਆਂ ਤੇ ਭਰੋਸੇਯੋਗ ਦੁਕਾਨਾਂ ਤੋਂ ਹੀ ਖਰੀਦਣ ਅਤੇ ਸਮਾਨ ਖਰੀਦਣ ਲੱਗਿਆਂ ਉਸ ਦੀ ਐਕਸਪਾਇਰੀ ਡੇਟ ਜਰੂਰ ਚੈੱਕ ਕਰ ਲੈਣ। ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੇਚੇ ਜਾਣ ਵਾਲੇ ਸਮਾਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣ।

ਇਸ ਮੌਕੇ ਫੂਡ ਸੇਫਟੀ ਅਫਸਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਸਰਹਿੰਦ ਸ਼ਹਿਰ ਦੀਆਂ ਵੱਖ ਵੱਖ ਬੇਕਰੀਆਂ ਤੋਂ ਭਰੇ ਚਾਰ ਅਤੇ ਪਿਛਲੇ ਦਿਨ ਵੱਖ ਵੱਖ ਬੇਕਰੀਆਂ ਤੋਂ ਭਰੇ ਪੰਜ ਸੈਂਪਲਾਂ ਨੂੰ ਸਟੇਟ ਫੂਡ ਲੈਬਾਟਰੀ ਨੂੰ ਟੈਸਟ ਕਰਨ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ

Scroll to Top