New Year

ਨਵੇਂ ਸਾਲ ਤੋਂ ਵਿਕਟੋਰੀਆ ਵਾਸੀਆਂ ‘ਤੇ ਵਧੇਗਾ ਮਹਿੰਗਾਈ ਦਾ ਬੋਝ, ਪਬਲਿਕ ਟ੍ਰਾਂਸਪੋਰਟ ਦੇ ਵਧਾਏ ਕਿਰਾਏ

ਆਸਟ੍ਰੇਲੀਆ, 30 ਦਸੰਬਰ, 2023: ਨਵੇਂ ਸਾਲ (New Year) ਨੂੰ ਲੈ ਕੇ ਜਿੱਥੇ ਦੁਨੀਆਂ ਭਰ ‘ਚ ਜਸ਼ਨ ਦਾ ਮਾਹੌਲ ਹੈ | ਉਥੇ ਹੀ ਆਸਟ੍ਰੇਲੀਆ ਦੀ ਕਈ ਥਾਵਾਂ ‘ਤੇ ਪਟਾਕੇ ਚਲਾਉਣ ਦੇ ਪਾਬੰਦੀ ਲਗਾਈ ਹੈ | ਇਸਦੇ ਨਾਲ ਹੀ ਮੈਲਬੋਰਨ ਦੇ ਵਿਕਟੋਰੀਆ ਵਿੱਚ 1 ਜਨਵਰੀ 2024 ਤੋਂ ਪਬਲਿਕ ਟ੍ਰਾਂਸਪੋਰਟੇਸ਼ਨ ਲਈ ਕਿਰਾਏ ਵਿੱਚ ਵਾਧਾ ਹੋਣ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਡੇਲੀ ਫੁੱਲ ਫੇਅਰ ਕੈਪ $10.60 (ਜਾਂ 5.30 ਕੰਨਸੈਸ਼ਨ) ਤੇ ਡੇਲੀ ਫੇਅਰ ਕੇਪ $7.20 (ਜਾਂ $3.60 ਕੰਨਸੈਸ਼ਨ) ਕਰ ਦਿੱਤਾ ਗਿਆ ਹੈ। ਇਹ ਵਾਧਾ ਐਨੁਅਲ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਰੀਜਨਲ ਇਲਾਕਿਆਂ ਵਿੱਚ ਰਹਿੰਦੇ ਵਿਕਟੋਰੀਆ ਵਾਸੀਆਂ ਲਈ ਫੁੱਲ ਫੇਅਰ ਟਾਊਨ ਬੱਸ ਦੇ ਕਿਰਾਏ ਵਿੱਚ 20 ਸੈਂਟ ਦਾ ਵਾਧਾ ਕੀਤਾ ਹੈ।

Scroll to Top