1 ਅਕਤੂਬਰ ਤੋਂ ਨਵੇਂ

1 ਅਕਤੂਬਰ ਤੋਂ ਨਵੇਂ ਕਿਰਤੀ ਕੋਡ ਲਾਗੂ ਹੋਣਗੇ ,ਬਦਲ ਜਾਵੇਗਾ ਕੰਮ ਕਰਨ ਦਾ ਸਮਾਂ ਤੇ ਤਨਖਾਹ ,ਪੜੋ ਕਿ ਹੈ ਪੂਰੀ ਖ਼ਬਰ

ਨਵੇਂ ਕਿਰਤੀ ਕਾਨੂੰਨ ਕੋਡ, 1 ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਹਨ | ਜਿਸ ਦੇ ਵਿੱਚ ਮੁਢੱਲੀ ਤਨਖ਼ਾਹ ਤੋਂ ਲੈ ਕੇ ਕੰਮ ਕਰਨ ਦੇ ਸਮੇਂ ਦੀ ਮਿਆਦ ਨੂੰ ਵਧਾਇਆ ਜਾਵੇਗਾ |

ਨਵੇਂ ਕਿਰਤੀ ਕੋਡ ਨਾਲ ਕਿ ਹੋਣਗੇ ਬਦਲਾਅ

ਮੁਢੱਲੀ ਤਨਖਾਹ ਵਿੱਚ ਵਾਧਾ

IN HAND SALARY

 

ਮੁਢੱਲੀ ਤਨਖਾਹ ‘ਡਰਾਫਟ ਨਿਯਮ ਦੇ ਅਨੁਸਾਰ’ ਘੱਟੋ ਘੱਟ 50% ਵਧਣ ਜਾ ਰਹੀ ਹੈ |

ਸਿੱਟੇ ਵਜੋਂ, ਤਨਖਾਹ ਦਾ ਢਾਂਚਾ ਵੀ ਬਦਲ ਜਾਵੇਗਾ, ਕਿਉਂਕਿ ਤਨਖਾਹ ਦਾ ਗੈਰ-ਭੱਤਾ ਹਿੱਸਾ ਕੁੱਲ ਤਨਖਾਹ ਦੇ 50% ਤੋਂ ਹੇਠਾਂ ਆ ਜਾਵੇਗਾ |

ਪੀਐਫ (PF) ਵਿੱਚ ਵਾਧਾ

ਜਿਵੇਂ ਕਿ ਮੁਢੱਲੀ ਤਨਖਾਹ ਨੂੰ ਸੋਧਿਆ ਜਾਵੇਗਾ ਅਤੇ 1 ਅਕਤੂਬਰ ਤੋਂ ਵਾਧਾ ਹੋਵੇਗਾ, ਭਵਿੱਖ ਜਮਾ ਹੋਈ ਰਕਮ ਵਿੱਚ ਵੀ ਵਾਧਾ ਵੇਖਣ ਨੂੰ ਮਿਲੇਗਾ

ਇਸਦਾ ਮਤਲਬ ਹੈ ਕਿ ਇੱਕ ਕਰਮਚਾਰੀ ਨੂੰ ਰਿਟਾਇਰਮੈਂਟ ਦੇ ਬਾਅਦ ਪੈਨਸ਼ਨ ਦੇ ਰੂਪ ਵਿੱਚ ਜੋ ਰਕਮ ਮਿਲੇਗੀ, ਉਸ ਵਿੱਚ ਵੀ ਵਾਧਾ ਹੋਵੇਗਾ |

ਇਸਦਾ ਇਹ ਵੀ ਮਤਲਬ ਹੈ ਕਿ ਮਹੀਨਾਵਾਰ ਹੱਥੀ ਤਨਖਾਹ ਵਿੱਚ ਕਮੀ ਵੇਖੀ ਜਾਵੇਗੀ ਪਰ ਇਹ ਰੱਦ ਹੋ ਸਕਦੀ ਹੈ ਕਿਉਂਕਿ ਮੁਢੱਲੀ ਤਨਖਾਹ ਵੀ ਵਧੇਗੀ |

ਇਸ ਤੋਂ ਇਲਾਵਾ, ਪੀਐਫ (PF)ਵਧੇਗਾ, ਕੰਪਨੀਆਂ ਦੇ ਵਧੇ ਹੋਏ ਪੀਐਫ ਅਤੇ ਗ੍ਰੈਚੁਟੀ ਦੀ ਲਾਗਤ ਵੀ ਵਧੇਗੀ |

ਇਹ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਕਰਮਚਾਰੀ ਨੂੰ ਇਸਦਾ ਜਿਆਦਾ ਪ੍ਰਭਾਵ ਵੇਖਣ ਨੂੰ ਮਿਲੇਗਾ |

ਕੰਮ ਕਰਨ ਦਾ ਸਮਾਂ ਵਧਾਉਣ ਦੀ ਤਜਵੀਜ਼

WORKING HOURS

ਨਵੇਂ ਡਰਾਫਟ ਕੋਡ ਵਿੱਚ ਕੰਮ ਦੇ ਘੰਟੇ 9 ਤੋਂ ਵਧਾ ਕੇ 12 ਘੰਟੇ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਨਵੇਂ ਡਰਾਫਟ ਕੋਡ ਮੁਤਾਬਕ ਜੇਕਰ ਕੋਈ ਕਰਮਚਾਰੀ ਆਪਣੇ ਮਿਥੇ ਸਮੇਂ ਤੋਂ ਵੱਧ ਸਮਾਂ (OVER TIME)ਲਗਾ ਕੇ ਕੰਮ ਕਰਦਾ ਹੈ ਤਾਂ ਉਸਨੂੰ ਵੱਧ ਸਮਾਂ(OVER TIME) ਗਿਣਿਆ ਜਾਵੇਗਾ |

ਵੱਧ ਸਮਾਂ ਕੰਮ ਕਰਨ ਤੇ ਪੈਸੇ ਵੀ ਦਿੱਤੇ ਜਾਣਗੇ ਭਾਵ ਜੇਕਰ ਕਿਸੇ ਕਰਮਚਾਰੀ ਨੇ 15 -30 ਮਿੰਟ ਵੱਧ ਕੰਮ ਕੀਤਾ ਹੈ ਤਾਂ ਉਹ ਵੱਧ ਸਮਾਂ (OVER TIME )ਗਿਣਿਆ ਜਾਵੇਗਾ |

ਕਰਮਚਾਰੀ ਨੂੰ ਆਰਾਮ (ਬ੍ਰੇਕ)ਦੇਣਾ ਲਾਜ਼ਮੀ

BREAK TIME

ਨਵੇਂ ਨਿਯਮਾਂ ਨੇ ਕਰਮਚਾਰੀਆਂ ਲਈ 5 ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਲਈ ਬ੍ਰੇਕ ਕਰ ਦਿੱਤੀ ਹੈ |

ਇਸਦਾ ਮਤਲਬ ਹੈ ਕਿ ਰੁਜ਼ਗਾਰਦਾਤਾ ਆਪਣੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਬ੍ਰੇਕ ਦੇ ਲਗਾਤਾਰ 5 ਘੰਟਿਆਂ ਤੋਂ ਵੱਧ ਸਮੇਂ ਲਈ ਕੰਮ ਨਹੀਂ ਕਰਨ ਦੇ ਸਕਦੇ |

ਹਰ 5 ਘੰਟੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਦਿੱਤੀ ਜਾਵੇਗੀ |

ਇਹ ਨਵੇਂ ਕਿਰਤੀ ਕੋਡ 1 ਅਕਤੂਬਰ ਤੋਂ ਲਾਗੂ ਕੀਤੇ ਜਾਣਗੇ |

 

Scroll to Top