ਚੰਡੀਗੜ੍ਹ 12 ਜਨਵਰੀ 2023: ਉੱਤਰੀ ਭਾਰਤ (North India) ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਰਾਤ ਨੂੰ ਧੁੰਦ ਅਤੇ ਦਿਨ ਵਿੱਚ ਠੰਡੀਆਂ ਹਵਾਵਾਂ ਕਾਰਨ ਲੋਕ ਪ੍ਰੇਸ਼ਾਨ ਹਨ। ਪਿਛਲੇ ਦੋ ਦਿਨਾਂ ਤੋਂ ਭਾਵੇਂ ਕੁਝ ਰਾਹਤ ਮਿਲੀ ਹੋਵੇ ਪਰ ਇੱਕ ਮੌਸਮ ਮਾਹਿਰ ਨੇ ਆਉਣ ਵਾਲੇ ਦਿਨਾਂ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਗਿਆਨੀ ਨਵਦੀਪ ਦਹੀਆ ਨੇ ਕਿਹਾ ਹੈ ਕਿ 14 ਤੋਂ 19 ਜਨਵਰੀ ਤੱਕ ਉੱਤਰੀ ਭਾਰਤ ਤੇਜ਼ ਸੀਤ ਲਹਿਰ ਦੀ ਲਪੇਟ ਵਿੱਚ ਰਹੇਗਾ। ਖਾਸ ਤੌਰ ‘ਤੇ 16 ਤੋਂ 18 ਜਨਵਰੀ ਦਰਮਿਆਨ ਠੰਡ ਆਪਣੇ ਸਿਖਰ ‘ਤੇ ਰਹੇਗੀ ਅਤੇ ਮੈਦਾਨੀ ਇਲਾਕਿਆਂ ‘ਚ ਪਾਰਾ ਮਨਫੀ 4 ਡਿਗਰੀ ਸੈਲਸੀਅਸ ਤੋਂ ਦੋ ਡਿਗਰੀ ਤੱਕ ਡਿੱਗ ਸਕਦਾ ਹੈ।
ਉਸਨੇ ਕਿਹਾ ਹੈ ਕਿ ਮੈਂ ਆਪਣੇ ਪੂਰੇ ਕਰੀਅਰ ਵਿੱਚ ਪੂਰਵ ਅਨੁਮਾਨ ਮਾਡਲਾਂ ਵਿੱਚ ਇੰਨਾ ਘੱਟ ਤਾਪਮਾਨ ਨਹੀਂ ਦੇਖਿਆ ਹੈ। ਇਸ ਦੇ ਨਾਲ ਹੀ, ਭਾਰਤ ਮੌਸਮ ਵਿਭਾਗ (IMD) ਨੇ ਵੀ ਕਿਹਾ ਹੈ ਕਿ ਸ਼ਨੀਵਾਰ ਤੋਂ ਦਿੱਲੀ ਅਤੇ ਇਸ ਦੇ ਗੁਆਂਢੀ ਰਾਜਾਂ ਵਿੱਚ ਸੀਤ ਲਹਿਰ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਜੇਨਾਮਾਨੀ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਵੀ ਅਗਲੇ ਕੁਝ ਦਿਨਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।