ਮੋਹਾਲੀ, 08 ਮਾਰਚ 2025: ਭਾਈ ਘਨੱਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ (ਰਜਿ) ਮੋਹਾਲੀ ਦੇ ਬਹਿਲੋਲਪੁਰ ਵਿਖੇ ਬੀਤੇ ਦਿਨ ਕਮਿਊਨਿਟੀ ਸੈਂਟਰ ‘ਚ ਭਾਈ ਘਨੱਈਆ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਵੇਂ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਟ੍ਰੇਨਿੰਗ ਲੈਣ ਵਾਲੀ ਲੜਕੀਆਂ ਨੂੰ ਮੁਫ਼ਤ ਵਰਦੀਆਂ ਵੰਡੀਆਂ ਗਈਆਂ |
ਇਸਦੇ ਨਾਲ ਹੀ ਕਮਿਊਨਿਟੀ ਸੈਂਟਰ ਬਹਿਲੋਲਪੁਰ ‘ਚ ਸਿਲਾਈ ਅਤੇ ਸਕਿਨ ਅਤੇ ਹੇਅਰ ਕੇਅਰ ਸੈਂਟਰ ‘ਚ ਲਗਭਗ 50 ਲੜਕੀਆਂ ਦਾ ਦਾਖਲਾ ਕੀਤਾ ਗਿਆ ਹੈ, ਜਿਸਦਾ ਦਾ ਉਦਘਾਟਨ ਮੋਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਅਤੇ ਸਰਬਜੀਤ ਸਿੰਘ ਸਮਾਣਾ (ਕੌਂਸਲਰ, ਮੋਹਾਲੀ) ਵੱਲੋਂ ਭਾਈ ਘਨੱਈਆ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਵੇਂ ਸੈਸ਼ਨ ਦਾ ਉਦਘਾਟਨ ਕੀਤਾ ਗਿਆ |
ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਸਾਲ ਦਾ ਥੀਮ ਔਰਤਾਂ ਅਤੇ ਲੜਕੀਆਂ ਲਈ ਸਮਾਨਤਾ ਅਧਿਕਾਰ ਨਾਰੀ ਸਸ਼ਕਤੀਕਰਨ ਲਈ ਕੰਮ ਕਰਨਾ ਹੈ | ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਿੰਡਾਂ ਦੀ ਲੜਕੀਆਂ ਨੂੰ ਟੈਕਨੀਕਲ ਟ੍ਰੇਨਿੰਗ ਲੈ ਕੇ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ |
ਇਸ ਮੌਕੇ ਸਰਬਜੀਤ ਸਿੰਘ ਨੇ ਸੁਸਾਇਟੀ ਦੀ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸੋਸਾਇਟੀ ਦੇ ਭਲਾਈ ਦੇ ਕੰਮਾਂ ‘ਚ ਸਹਿਯੋਗ ਦੇਣ ਦਾ ਵਾਅਦਾ ਕੀਤਾ | ਸੁਸਾਇਟੀ ਵੱਲੋਂ ਲੜਕੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਵਰਦੀਆਂ ਮੁਫ਼ਤ ਵੰਡੀਆਂ ਗਈਆਂ ਹਨ |
ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਕੇ.ਕੇ ਸੈਣੀ ਵੱਲੋਂ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਲਾਈ ਅਤੇ ਬਿਊਟੀ ਪਾਰਲਰ ਛੇ-ਛੇ ਮਹੀਨੇ ਦੇ ਕੋਰਸ ਹੋਣਗੇ | ਪਾਸ ਹੋਈ ਲੜਕੀਆਂ ਨੂੰ ਸੁਸਾਇਟੀ ਵੱਲੋਂ ਆਈ.ਐਸ.ਓ ਪ੍ਰਮਾਣਿਤ ਸਰਟੀਫਿਕੇਟ, ਮਸ਼ੀਨ ਅਤੇ ਬਿਊਟੀ ਪਾਰਲਰ ਕਿੱਟ ਮੁਫ਼ਤ ਦਿੱਤੀ ਜਾਵੇਗੀ ਤਾਂ ਜੋ ਇਹ ਲੜਕੀਆਂ ਆਪਣੇ ਪਰਿਵਾਰ ‘ਚ ਰਹਿ ਕੇ ਕਮਾਈ ਕਰ ਸਕਣ |
ਇਸ ਮੌਕੇ ਅਨੂ ਬੱਬਰ ਸਟੇਟ ਜੋਇੰਟ ਸਕੱਤਰ ਸਟੇਟ ਬਾਡੀ ਗੁਰਜੀਤ ਮਾਮਾ ਮਟੌਰ ਵਾਈਸ ਪ੍ਰਧਾਨ ਵਲੰਟੀਅਰ ਕੈਰਨ ਕਲਸੀ, ਆਮ ਆਦਮੀ ਪਾਰਟੀ, ਸੰਜੀਵ ਕੁਮਾਰ ਪ੍ਰਧਾਨ, ਸੋਸਾਇਟੀ, ਜਨਰਲ ਸਕੱਤਰ ਨਰੇਸ਼ ਵਰਮਾ, ਰਜਿੰਦਰ ਕੁਮਾਰ ਵਲੰਟੀਅਰ ਟੀਚਰ ਰੇਨੂ ਮਨਪ੍ਰੀਤ ਅਤੇ ਸਰਪੰਚ ਮਨਰਾਜ ਸਿੰਘ ਤੇ ਉਹਨਾਂ ਦੀ ਟੀਮ ਲਗਭਗ 70 ਬੱਚੇ ਹਾਜ਼ਰ ਰਹੇ |
Read More: History of International Women’s Day: ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ