ਹਰਿਆਣਾ, 07 ਅਗਸਤ 2025: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਰੱਖੜੀ ਦੇ ਤਿਉਹਾਰ ‘ਤੇ ਹਰਿਆਣਾ ਦੀ ਰੋਡਵੇਜ਼ ਦੀਆਂ ਆਮ ਬੱਸਾਂ ‘ਚ ਔਰਤਾਂ ਅਤੇ ਬੱਚਿਆਂ (15 ਸਾਲ ਤੱਕ ਦੀ ਉਮਰ) ਨੂੰ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਸ ਸਬੰਧ ‘ਚ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਚੰਡੀਗੜ੍ਹ ਅਤੇ ਦਿੱਲੀ ਸਮੇਤ ਸੂਬਿਆਂ ‘ਚ ਚੱਲਣ ਵਾਲੀਆਂ ਹਰਿਆਣਾ ਰੋਡਵੇਜ਼ ਦੀਆਂ ਆਮ ਬੱਸਾਂ ‘ਚ ਰੱਖੜੀ ਵਾਲੇ ਦਿਨ ਔਰਤਾਂ ਨੂੰ ਉਨ੍ਹਾਂ ਦੇ ਬੱਚਿਆਂ (15 ਸਾਲ ਤੱਕ ਦੀ ਉਮਰ) ਸਮੇਤ ਮੁਫ਼ਤ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਔਰਤਾਂ/ਭੈਣਾਂ ਅਤੇ ਬੱਚੇ ਰੱਖੜੀ ਦੇ ਤਿਉਹਾਰ ‘ਤੇ ਯਾਤਰਾ ਕਰ ਸਕਣ।ਉਨ੍ਹਾਂ ਦੱਸਿਆ ਕਿ 8 ਅਗਸਤ, 2025 ਨੂੰ ਦੁਪਹਿਰ 12 ਵਜੇ ਤੋਂ 9 ਅਗਸਤ, 2025 ਦੀ ਰਾਤ 12 ਵਜੇ ਤੱਕ ਮੁਫ਼ਤ ਯਾਤਰਾ ਦੀ ਸਹੂਲਤ ਹੋਵੇਗੀ।
Read More: ਹਰਿਆਣਾ ਰੋਡਵੇਜ਼ ‘ਚ ਉਪਕਰਣਾਂ/ਮਾਲ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ: ਅਨਿਲ ਵਿਜ