ਵਿਦੇਸ਼, 24 ਜੁਲਾਈ 2025: Free Trade Agreement: ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਗਏ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤਾ ਭਾਰਤ ‘ਚ ਮਹਿਲਾ ਉੱਦਮੀਆਂ ਲਈ ਇੱਕ ਵੱਡਾ ਬਦਲਾਅ ਲਿਆ ਸਕਦਾ ਹੈ। ਇਸ ਨਾਲ ਹੈਂਡਲੂਮ, ਵਿਰਾਸਤੀ ਸ਼ਿਲਪਕਾਰੀ ਤੋਂ ਲੈ ਕੇ ਤਕਨੀਕੀ ਸਟਾਰਟਅੱਪ ਅਤੇ ਨਿਰਮਾਣ ‘ਚ ਬਹੁਤ ਮੱਦਦ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਗਲੋਬਲ ਸਪਲਾਈ ਚੇਨ ‘ਚ ਵੀ ਸੁਧਾਰ ਹੋਵੇਗਾ।
ਰਿਪੋਰਟਾਂ ਦੀ ਮੰਨੀਏ ਤਾਂ, ਭਾਰਤ ਨੂੰ ਨਿਰਯਾਤ ਖੇਤਰ ‘ਚ FTA ਦੇ ਤਹਿਤ ਸਭ ਤੋਂ ਵੱਡਾ ਲਾਭ ਮਿਲੇਗਾ। ਆਉਣ ਵਾਲੇ ਕੁਝ ਸਾਲਾਂ ‘ਚ ਭਾਰਤ ਦਾ ਨਿਰਯਾਤ 10 ਤੋਂ 12 ਅਰਬ ਡਾਲਰ ਤੱਕ ਵਧ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ‘ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ‘ਤੇ ਲੰਡਨ ਪਹੁੰਚੇ ਹਨ। ਅੱਜ ਦੋਵਾਂ ਆਗੂਆਂ ਦੀ ਮੌਜੂਦਗੀ ‘ਚ ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ।
ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਯੂਕੇ ਦੌਰੇ ਬਾਰੇ ਟਵੀਟ ਕੀਤਾ ਹੈ। ਇਹ ਦੌਰਾ ਸਾਡੇ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਨੂੰ ਅੱਗੇ ਵਧਾਉਣ ‘ਚ ਬਹੁਤ ਮਦਦਗਾਰ ਸਾਬਤ ਹੋਵੇਗਾ। ਸਾਡਾ ਧਿਆਨ ਸਾਡੇ ਲੋਕਾਂ ਲਈ ਖੁਸ਼ਹਾਲੀ, ਵਿਕਾਸ ਅਤੇ ਰੁਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਨ ‘ਤੇ ਰਹੇਗਾ। ਵਿਸ਼ਵਵਿਆਪੀ ਤਰੱਕੀ ਲਈ ਇੱਕ ਮਜ਼ਬੂਤ ਭਾਰਤ-ਯੂਕੇ ਦੋਸਤੀ ਬਹੁਤ ਜ਼ਰੂਰੀ ਹੈ।
ਇਸ ਦੌਰਾਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਉਹ “ਇਤਿਹਾਸਕ” ਮੁਕਤ ਵਪਾਰ ਸਮਝੌਤੇ (FTA) ਦੀ ਉਡੀਕ ਕਰ ਰਹੇ ਹਨ ਜਿਸ ‘ਤੇ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦਸਤਖਤ ਕਰਨ ਜਾ ਰਹੇ ਹਨ। ਵੀਰਵਾਰ ਨੂੰ ਚੈਕਰਸ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ-ਉਮੀਦ ਕੀਤੀ ਜਾਣ ਵਾਲੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਇੱਕ ਬਿਆਨ ‘ਚ, ਸਟਾਰਮਰ ਨੇ ਇਹ ਵੀ ਐਲਾਨ ਕੀਤਾ ਕਿ ਨਵੇਂ ਨਿਵੇਸ਼ ਅਤੇ ਨਿਰਯਾਤ ਵਿਕਾਸ ‘ਚ ਲਗਭਗ GBP 6 ਬਿਲੀਅਨ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਯੂਕੇ ‘ਚ ਆਪਣੇ ਕਾਰਜਾਂ ਦਾ ਵਿਸਤਾਰ ਕਰ ਰਹੀਆਂ ਹਨ ਅਤੇ ਬ੍ਰਿਟਿਸ਼ ਕੰਪਨੀਆਂ ਭਾਰਤ ‘ਚ ਨਵੇਂ ਵਪਾਰਕ ਮੌਕੇ ਪ੍ਰਾਪਤ ਕਰ ਰਹੀਆਂ ਹਨ।
Read More: ਨਾਮੀਬੀਆ ਪਹੁੰਚੇ PM ਮੋਦੀ, ਦੋਵੇਂ ਦੇਸ਼ਾਂ ਵਿਚਾਲੇ ਅਹਿਮ ਮੁੱਦਿਆਂ ‘ਤੇ ਬਣੀ ਸਹਿਮਤੀ