ਚੰਡੀਗੜ੍ਹ 25 ਜਨਵਰੀ 2024: ਖੈਹਰਾ ਐਜੂਕੇਸ਼ਨਲ ਓ.ਈ.ਟੀ. ਜੋ ਕਿ ਏਸ਼ੀਆ ਦੀ ਪਹਿਲੀ ਪ੍ਰੀਮੀਅਮ ਓ.ਈ.ਟੀ. (ਓਕਿਊਪੇਸ਼ਨਲ ਇੰਗਲਿਸ਼ ਟੈਸਟ) ਤਿਆਰੀ ਪ੍ਰਦਾਤਾ ਹੈ ਵਲੋਂ ਟਰਾਈ ਸਿਟੀ ਖੇਤਰ ਵਿੱਚ ਸਾਰੇ ਸਿਹਤ ਪੇਸ਼ੇਵਰਾਂ ਲਈ ਇੱਕ ਮੁਫ਼ਤ ਵਰਕਸ਼ਾਪ ਕਰਵਾਉਣ ਦਾ ਫੈਸਲਾ ਲਿਆ ਹੈ।
ਚੰਡੀਗੜ੍ਹ ‘ਚ 10 ਫਰਵਰੀ ਨੂੰ ਹੋਣ ਵਾਲੀ ਇਹ ਵਰਕਸ਼ਾਪ, ਓ.ਈ.ਟੀ. ਦੇ ਅਧਿਕਾਰੀ ਡੇਵਿਡ ਵਿਲਟਸ਼ਾਇਰ ਦੀਆਂ ਮਾਹਰ ਰਣਨੀਤੀਆਂ ਅਤੇ ਸੁਝਾਵਾਂ ਦੇ ਨਾਲ ਭਾਗੀਦਾਰਾਂ ਨੂੰ ਲੈਸ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਰਕਸ਼ਾਪ ਦੀਆਂ ਖਾਸੀਅਤਾਂ ਵਿੱਚ ਹਾਜ਼ਰੀਨਾਂ ਲਈ ਇੱਕ ਮੁਫ਼ਤ ਓ.ਈ.ਟੀ. ਤਿਆਰੀ ਪੁਸਤਕ, ਓ.ਈ.ਟੀ. ਵਿੱਚ ਮਾਹਰ ਹੋਣ ਲਈ ਰਣਨੀਤੀਆਂ ਉੱਤੇ ਸੈਸ਼ਨ, ਓ.ਈ.ਟੀ. ਮਾਹਰਾਂ ਨਾਲ 1:1 ਸਲਾਹ ਮਸ਼ਵਰੇ ਲਈ ਮੌਕੇ, ਭਾਗੀਦਾਰਾਂ ਲਈ ਓ.ਈ.ਟੀ. ਤਿਆਰੀ ਦੇ ਵਿਸ਼ੇਸ਼ ਮਟੀਰੀਅਲ ਆਦਿ ਸ਼ਾਮਿਲ ਹਨ।
ਉਨਾਂ ਦੱਸਿਆ ਕਿ ਇਹ ਵਰਕਸ਼ਾਪ ਉਨਾਂ ਡਾਕਟਰਾਂ, ਨਰਸਾਂ, ਦੰਦਾਂ ਦੇ ਡਾਕਟਰਾਂ, ਫਾਰਮਾਸਿਸਟਾਂ, ਅਤੇ ਹੋਰ ਸਿਹਤ ਪੇਸ਼ੇਵਰਾਂ ਲਈ ਡਿਜ਼ਾਈਨ ਕੀਤੀ ਗਈ ਹੈ ਜੋ ਆਪਣੇ ਅੰਗਰੇਜ਼ੀ ਸੰਚਾਰ ਕੁਸ਼ਲਤਾ ਨੂੰ ਸੁਧਾਰਨ ਅਤੇ ਓ.ਈ.ਟੀ. ਵਿੱਚ ਸਫਲਤਾ ਹਾਸਲ ਕਰਨ ਦੀ ਇੱਛਾ ਰੱਖਦੇ ਹਨ। ਇਹ ਵਰਕਸ਼ਾਪ ਉਨਾਂ ਸਾਰੇ ਸਿਹਤ ਪੇਸ਼ੇਵਰਾਂ ਲਈ ਸੁਨਹਿਰੀ ਮੌਕਾ ਹੈ ਜੋ ਵਿਦੇਸ਼ ਵਿੱਚ ਕੰਮ ਕਰਨ ਜਾਂ ਪੇਸ਼ੇਵਰ ਉਦੇਸ਼ਾਂ ਲਈ ਆਪਣੀ ਭਾਸ਼ਾ ਕੁਸ਼ਲਤਾ ਨੂੰ ਸੁਧਾਰਨ ਦੀ ਤਲਾਸ਼ ਵਿੱਚ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਵਰਕਸ਼ਾਪ ਦੀ ਕੋਈ ਫੀਸ ਨਹੀਂ ਹੈ ਪਰ ਸੀਟਾਂ ਸੀਮਤ ਹਨ, ਇਸ ਕਾਰਨ ਰਜਿਸਟਰੇਸ਼ਨ ਲਾਜ਼ਮੀ ਹੈ ਅਤੇ ਇਸ ਵਰਕਸ਼ਾਪ ਵਿਚ ਰੁਚੀ ਰੱਖਣ ਵਾਲੇ ਭਾਗੀਦਾਰ (+91) 98723-19935 ਉੱਤੇ ਕਾਲ ਕਰਕੇ ਰਜਿਸਟਰਡ ਕਰ ਸਕਦੇ ਹਨ।