30 ਜੁਲਾਈ 2025: ਪਟਿਆਲਾ (patiala) ਵਿੱਚ ਆਯੁਰਵੇਦ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਲੋਕ ਭਲਾਈ ਲਈ ਆਯੋਜਿਤ ਕੀਤੇ ਜਾ ਰਹੇ 15 ਵੱਡੇ ਮੁਫ਼ਤ ਚਿਕਿਤਸਾ ਕੈਂਪਾਂ ਦੀ ਲੜੀ ਦੇ ਤਹਿਤ ਅੱਠਵਾਂ ਕੈਂਪ ਧਰਮਸ਼ਾਲਾ ਲੋਹਸਿੰਬਲੀ(ਪਟਿਆਲਾ) ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਦੱਸ ਦੇਈਏ ਕਿ ਇਹ ਕੈਂਪ ਨਿਰਦੇਸ਼ਕ ਆਯੁਰਵੇਦ ਪੰਜਾਬ ਡਾ. ਰਵੀ ਡੂਮਰਾ (dr. ravi dumra) ਦੀ ਅਗਵਾਈ ਹੇਠ, ਜ਼ਿਲਾ ਆਯੁਰਵੇਦ ਅਤੇ ਯੂਨਾਨੀ ਅਫਸਰ ਡਾ. ਮੋਹਨ ਕੌਸ਼ਲ ਅਤੇ ਜ਼ਿਲਾ ਹੋਮਿਓਪੈਥਿਕ ਅਫਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਦੇਖ-ਰੇਖ ਹੇਠ ਲਗਾਇਆ ਗਿਆ।
ਉੱਥੇ ਹੀ ਜ਼ਿਲਾ ਆਯੁਰਵੇਦ ਅਤੇ ਯੂਨਾਨੀ ਦਫ਼ਤਰ ਦੇ ਸੁਪਰਡੈਂਟ ਮੋਹਨ ਪ੍ਰਕਾਸ਼ ਸਿੰਘ ਨੇ ਵੀ ਕੈਂਪ ਦੇ ਆਯੋਜਨ ਵਿੱਚ ਯੋਗਦਾਨ ਪਾਇਆ। ਮੈਡੀਕਲ ਕੈਂਪ ਦਾ ਉਦਘਾਟਨ ਡਾ. ਸ਼ਸ਼ੀ ਆਰਿਆ, ਸੰਯੁਕਤ ਡਾਇਰੈਕਟਰ (ਰੀਟਾਇਰਡ) ਆਯੁਰਵੇਦਾ ਪੰਜਾਬ ਵੱਲੋਂ ਕੀਤਾ ਗਿਆ। ਦੱਸ ਦੇਈਏ ਕਿ ਇਸ ਕੈਂਪ ਵਿੱਚ ਕੁੱਲ 478 ਮਰੀਜ਼ਾਂ ਨੇ ਮੁਫ਼ਤ ਚਿਕਿਤਸਾ ਦੀ ਸਹੂਲਤ ਦਾ ਲਾਭ ਲਿਆ।
ਇਸ ਕੈਂਪ ਵਿੱਚ ਕੁੱਲ 478 ਮਰੀਜ਼ਾਂ ਨੇ ਮੁਫ਼ਤ ਚਿਕਿਤਸਾ ਦੀ ਸਹੂਲਤ ਦਾ ਲਾਭ ਲਿਆ।
Read More: ਕਪੂਰਥਲਾ ‘ਚ ਜਲਦੀ ਖੋਲ੍ਹਿਆ ਜਾਵੇਗਾ ਲੜਕੀਆਂ ਲਈ ਸੀ-ਪਾਈਟ ਕੈਂਪ: ਅਮਨ ਅਰੋੜਾ