ਮੁਫ਼ਤ ਆਯੁਰਵੇਦ ਕੈਂਪ

ਪਟਿਆਲਾ ‘ਚ ਮੁਫ਼ਤ ਆਯੁਰਵੇਦ ਅਤੇ ਹੋਮਿਓਪੈਥਿਕ ਚਿਕਿਤਸਾ ਕੈਂਪ ਲਗਾਇਆ

ਪਟਿਆਲਾ, 26 ਜੁਲਾਈ 2025: ਜ਼ਿਲ੍ਹਾ ਪਟਿਆਲਾ ‘ਚ ਆਯੁਰਵੇਦ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਲੋਕ ਭਲਾਈ ਲਈ ਕਰਵਾਏ ਜਾ ਰਹੇ 15 ਵੱਡੇ ਮੁਫ਼ਤ ਚਿਕਿਤਸਾ ਕੈਂਪਾਂ ਦੀ ਲੜੀ ਦੇ ਤਹਿਤ 7ਵਾਂ ਕੈਂਪ ਆਯੂਸ਼ ਆਰੋਗਿਆ ਕੇਂਦਰ ਕਰਹਾਲੀ ਸਾਹਿਬ (ਪਟਿਆਲਾ) ਵਿਖੇ ਸਫਲਤਾਪੂਰਵਕ ਲਗਾਇਆ ਗਿਆ।

ਇਹ ਕੈਂਪ ਨਿਰਦੇਸ਼ਕ ਆਯੁਰਵੇਦ ਪੰਜਾਬ ਡਾ. ਰਵੀ ਡੂਮਰਾ ਦੀ ਅਗਵਾਈ ਹੇਠ, ਜ਼ਿਲਾ ਆਯੁਰਵੇਦ ਅਤੇ ਯੂਨਾਨੀ ਅਫਸਰ ਡਾ. ਮੋਹਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਦੇਖ-ਰੇਖ ਹੇਠ ਲਗਾਏ ਗਏ। ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਦਫ਼ਤਰ ਦੇ ਸੁਪਰਡੈਂਟ ਮੋਹਨ ਪ੍ਰਕਾਸ਼ ਸਿੰਘ ਨੇ ਵੀ ਕੈਂਪ ਲਗਾਉਣ ‘ਚ ਯੋਗਦਾਨ ਦਿੱਤਾ।

ਇਸ ਕੈਂਪ ‘ਚ ਕੁੱਲ 426 ਮਰੀਜ਼ਾਂ ਨੇ ਮੁਫ਼ਤ ਚਿਕਿਤਸਾ ਦੀ ਸਹੂਲਤ ਦਾ ਲਾਭ ਲਿਆ। ਇਸ ਦੌਰਾਨ ਚਿਕਿਤਸਕ ਟੀਮ ‘ਚ ਡਾ. ਯੋਗੇਸ਼ ਭਾਟੀਯਾ (AMO), ਡਾ. ਰਜਨੀਸ਼ ਵਰਮਾ (AMO), ਡਾ. ਮਨਦੀਪ ਸਿੰਘ (AMO), ਡਾ. ਕਮਲਜੀਤ ਕੌਰ (HMO), ਡਾ. ਰਾਜਨੀਤ ਕੌਰ (HMO) ਸ਼ਾਮਲ ਸਨ |

ਮੁਫ਼ਤ ਆਯੁਰਵੇਦ ਕੈਂਪ

ਇਸਦੇ ਨਾਲ ਹੀ ਫਾਰਮਾਸਿਸਟ ਟੀਮ ‘ਚ ਸੋਨੂ, ਸੋਨਾ ਰਾਣੀ, ਖੁਸ਼ਵਿੰਦਰ ਗਰਗ ਸ਼ਾਮਲ ਸਨ | ਯੇਗਾ ਇੰਸਟਰਕਟਰ ਟੀਮ ‘ਚ ਮੁੰਨਾ ਸਿੰਘ, ਸਰੀਤਾ ਰਾਣੀ ਅਤੇ ਅਤੇ ਸਾਹਿਲ ਸ਼ਾਮਲ ਸਨ | ਕੈਂਪ ਪ੍ਰਬੰਧਨ ਲਈ ਨੋਡਲ ਅਧਿਕਾਰੀ ਵਜੋਂ ਡਾ. ਯੋਗੇਸ਼ ਭਾਟੀਯਾ (AMO) ਅਤੇ ਡਾ. ਰਾਜਨੀਤ ਕੌਰ (HMO) ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਆਯੁਰਵੇਦ ਅਤੇ ਹੋਮਿਓਪੈਥੀ ਵਿਭਾਗ ਨੇ ਸਾਂਝੀ ਕੋਸ਼ਿਸ਼ ਰਾਹੀਂ ਇਹ ਚਿਕਿਤਸਾ ਕੈਂਪ ਲਗਵਾਏ, ਜਿੱਥੇ ਦੋਵਾਂ ਵਿਭਾਗਾਂ ਦੇ ਡਾਕਟਰਾਂ ਅਤੇ ਫਾਰਮੇਸਿਸਟਾਂ ਨੇ ਪੂਰੇ ਉਤਸ਼ਾਹ ਅਤੇ ਸਮਰਪਣ ਭਾਵ ਨਾਲ ਭਾਗ ਲੈਂਦਿਆਂ ਨਿਰਸਵਾਰਥ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਦੀ ਇਹ ਸੇਵਾਦਾਰ ਭੂਮਿਕਾ ਲੋਕ ਭਲਾਈ ਵੱਲ ਇਕ ਪ੍ਰੇਰਣਾਦਾਇਕ ਕਦਮ ਹੈ। ਇਹ ਕੈਂਪਾਂ ਲੋਕਾਂ ਨੂੰ ਆਯੁਰਵੇਦ ਅਤੇ ਹੋਮਿਓਪੈਥਿਕ ਚਿਕਿਤਸਾ ਪ੍ਰਤੀ ਜਾਗਰੂਕ ਕਰਨ ਅਤੇ ਮੁਫ਼ਤ ਸੇਵਾਵਾਂ ਦੇਣ ਵੱਲ ਇਕ ਨਿਮਾਣਾ ਯਤਨ ਹਨ।

Read More: Patiala News: ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨਾਂ ਦੀ ਰਾਸ਼ੀ ਵਧਾਉਣ ਦਾ ਕੀਤਾ ਫ਼ੈਸਲਾ

Scroll to Top