July 7, 2024 5:02 pm
France

ਫਰਾਂਸ ਨੇ ਚੀਨ ਦੀ ਵਨ ਚਾਈਨਾ ਨੀਤੀ ਦਾ ਕੀਤਾ ਸਮਰਥਨ, ਕਿਹਾ- ਅਸੀਂ ਅਮਰੀਕਾ ਦੀ ਜਗੀਰ ਨਹੀਂ

ਚੰਡੀਗੜ੍ਹ, 13 ਅਪ੍ਰੈਲ 2023: ਫਰਾਂਸ (France) ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (Emmanuel Macron) ਬੁੱਧਵਾਰ ਨੂੰ ਨੀਦਰਲੈਂਡ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਚੀਨ ਦੇ ਦੌਰੇ ਦੌਰਾਨ ਦਿੱਤੇ ਗਏ ਆਪਣੇ ਬਿਆਨ ‘ਤੇ ਕਾਇਮ ਹਨ। ਮੈਕਰੋਨ ਨੇ ਕਿਹਾ ਕਿ ਅਮਰੀਕਾ ਦੇ ਸਹਿਯੋਗੀ ਹੋਣ ਦਾ ਮਤਲਬ ਉਨ੍ਹਾਂ ਦਾ ਜਾਗੀਰ ਹੋਣਾ ਨਹੀਂ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਲਈ ਨਹੀਂ ਸੋਚ ਸਕਦੇ।

ਫਰਾਂਸ (France) ਦੇ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਤਾਈਵਾਨ ਵਿੱਚ ਸਥਿਤੀ ਨੂੰ ਲੈ ਕੇ ਫਰਾਂਸ ਦਾ ਪੂਰਾ ਸਮਰਥਨ ਹੈ। ਅਸੀਂ ਚੀਨ ਦੀ ਵਨ ਚਾਈਨਾ ਨੀਤੀ ਦੇ ਨਾਲ ਹਾਂ ਅਤੇ ਚਾਹੁੰਦੇ ਹਾਂ ਕਿ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਹੋਵੇ। ਮੈਕਰੋਨ ਦੇ ਬਿਆਨ ‘ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਸਾਨੂੰ ਫਰਾਂਸ ਦੇ ਨਾਲ ਆਪਣੇ ਦੁਵੱਲੇ ਸਬੰਧਾਂ ‘ਤੇ ਪੂਰਾ ਭਰੋਸਾ ਹੈ।

5 ਅਪ੍ਰੈਲ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜੋ 3 ਦਿਨਾਂ ਦੇ ਦੌਰੇ ‘ਤੇ ਬੀਜਿੰਗ ਪਹੁੰਚੇ ਸਨ, ਇਮੈਨੁਅਲ ਮੈਕਰੋਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਅਤੇ ਆਰਥਿਕਤਾ ਸਮੇਤ ਤਾਇਵਾਨ ਵਿਵਾਦ ‘ਤੇ ਵੀ ਚਰਚਾ ਹੋਈ। ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਫਰਾਂਸ ਨੇ ਕਿਹਾ ਸੀ ਕਿ ਯੂਰਪ ਨੂੰ ਅਮਰੀਕਾ ‘ਤੇ ਆਪਣੀ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਸਾਨੂੰ ਤਾਈਵਾਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਟਕਰਾਅ ਵਿੱਚ ਫਸਣ ਤੋਂ ਬਚਣਾ ਚਾਹੀਦਾ ਹੈ।