bus conductor

Punjab: ਲੁਧਿਆਣਾ ‘ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ, ਤੀਜੀ ਮੰਜ਼ਿਲ ਤੋਂ ਸੁੱਟਿਆ

ਚੰਡੀਗੜ੍ਹ, 08 ਅਕਤੂਬਰ 2024: ਲੁਧਿਆਣਾ (Ludhiana) ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਅਣਪਛਾਤੇ ਵਿਅਕਤੀ ਨੇ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਸ ਘਟਨਾ ‘ਚ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਲੁਧਿਆਣਾ ਦੇ ਮੋਤੀ ਨਗਰ ਥਾਣਾ ਦੀ ਪੁਲਸ ਮੌਕੇ ‘ਤੇ ਜਾਂਚ ਲਈ ਪਹੁੰਚੀ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਉਕਤ ਮੁਲਜ਼ਮਾਂ ਨੇ ਸ਼ੇਰਪੁਰ ਦੇ ਰਣਜੀਤ ਨਗਰ ਸਥਿਤ ਫ਼ੌਜੀ ਕਲੋਨੀ ਵਿੱਚ ਮੰਗਲਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਫੌਜੀ ਕਾਲੋਨੀ ‘ਚ ਇਕ ਬੱਚੀ ਕੁਆਰਟਰ ਦੇ ਬਾਹਰ ਖੇਡ ਰਹੀ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ।

ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਅਣਪਛਾਤੇ ਨੇ ਬੱਚੀ ਨੂੰ ਹੇਠਾਂ ਸੁੱਟਿਆ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਡਿੱਗਦੇ ਦੇਖਿਆ। ਜਿਸ ਕਾਰਨ ਇਲਾਕਾ ਵਾਸੀ ਤੁਰੰਤ ਇਕੱਠੇ ਹੋ ਗਏ। ਲੋਕਾਂ ਮੁਤਾਬਕ ਬੱਚੀ ਨੂੰ ਕੰਬਲ ਨਾਲ ਲਪੇਟਿਆ ਹੋਇਆ ਸੀ। ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਓਹਨਾ ਨੇ ਬਾਹਰ ਆ ਕੇ ਦੇਖਿਆ। ਜਿੱਥੇ ਬੱਚੀ ਕੰਬਲ ‘ਚ ਲਪੇਟੀ ਹੋਈ ਸੀ ਅਤੇ ਉਸਦਾ ਕਾਫੀ ਖੂਨ ਵਹਿ ਚੁੱਕਾ ਸੀ।

Scroll to Top