ਚੰਡੀਗੜ੍ਹ, 18 ਮਈ 2024: ਪਟਿਆਲਾ (Patiala) ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਨੇੜੇ ਸੜਕ ਹਾਦਸਾ ਵਾਪਰਿਆ ਹੈ, ਇਸ ਹਾਦਸੇ ‘ਚ ਚਾਰ ਵਿਦਿਆਰਥੀਆਂ ਦੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ | ਇਸ ਹਾਦਸੇ ‘ਚ ਚੰਡੀਗੜ੍ਹ ਭਾਜਪਾ ਆਗੂ ਅਰੁਣ ਸੂਦ ਦੇ ਭਾਣਜੇ ਈਸ਼ਾਨ ਸੂਦ ਦੀ ਵੀ ਮੌਤ ਹੋ ਗਈ ਹੈ। ਚਾਰੇ ਮ੍ਰਿਤਕ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਮ੍ਰਿਤਕਾਂ ਦੀ ਪਛਾਣ ਰੀਤ ਸੂਦ, ਈਸ਼ਾਨ ਸੂਦ, ਕੁਸ਼ਾਗਰ ਯਾਦਵ ਅਤੇ ਰਿਭੂ ਸਹਿਗਲ ਵਜੋਂ ਹੋਈ ਹੈ।
ਇਹ ਚਾਰੇ ਵਿਦਿਆਰਥੀ ਆਪਣੀ ਐਂਡੇਵਰ ਕਾਰ ਵਿੱਚ ਯੂਨੀਵਰਸਿਟੀ (Patiala) ਜਾ ਰਹੇ ਸਨ, ਇਸ ਦੌਰਾਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ | ਇਸ ਵਿੱਚ ਸਵਾਰ ਦੋ ਹੋਰ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਾਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਜਿਕਰਯੋਗ ਹੈ ਕਿ ਅਰੁਣ ਸੂਦ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਹਨ। ਉਹ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ।